ਪੱਤਰ ਪ੍ਰੇਰਕ
ਪੰਚਕੂਲਾ, 17 ਨਵੰਬਰ
ਰਾਇਲ ਕੇਨਲ ਕਲੱਬ ਪੰਚਕੂਲਾ ਵੱਲੋਂ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਸਹਿਯੋਗ ਨਾਲ ਪੈਟ ਐਨੀਮਲ ਮੈਡੀਕਲ ਸੈਂਟਰ ਸੈਕਟਰ-3 ਵਿੱਚ ਡੌਗ ਸ਼ੋਅ ਕਰਵਾਇਆ ਗਿਆ। ਇਸ ਵਿੱਚ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਰਾਜਾ ਸ਼ੇਖਰ ਵੁੰਦਰੂ ਵਿਸ਼ੇਸ਼ ਮਹਿਮਾਨ ਅਤੇ ਡਾਇਰੈਕਟਰ ਜਨਰਲ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਡਾ. ਐਲਸੀ ਰੰਗਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਭਾਗ ਦੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਤੇ ਡੌਗ ਸੈਂਟਰ ਦੇ ਇੰਚਾਰਜ ਡਾ. ਰਣਜੀਤ ਸਿੰਘ ਅਤੇ ਰਾਇਲ ਕੇਨਲ ਕਲੱਬ ਪੰਚਕੂਲਾ ਦੇ ਜਨਰਲ ਸਕੱਤਰ ਸਿਕੰਦਰ ਸਿੰਘ ਨੇ ਦੱਸਿਆ ਕਿ ਰਾਇਲ ਕੇਨਲ ਕਲੱਬ, ਪੰਚਕੂਲਾ ਦੇ ਸਹਿਯੋਗ ਨਾਲ ਕਰਵਾਏ ਇਸ ਸ਼ੋਅ ਵਿੱਚ ਵੱਖ-ਵੱਖ ਨਸਲਾਂ ਦੇ 400 ਤੋਂ ਵੱਧ ਕੁੱਤਿਆਂ ਨੇ ਹਿੱਸਾ ਲਿਆ। ਇਨ੍ਹਾਂ ਨੂੰ ਦੇਖਣ ਲਈ ਹਜ਼ਾਰਾਂ ਕੁੱਤਿਆਂ ਦੇ ਪ੍ਰੇਮੀ ਪੁੱਜੇ ਹੋਏ ਸਨ। ਇਸ ਵਾਰ ਸ਼ੋਅ ਵਿੱਚ ਆਈਟੀਬੀਪੀ ਦੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕੁੱਤਿਆਂ ਵੱਲੋਂ ਕਰਤੱਬ ਦਿਖਾਏ ਗਏ। ਇਸ ਮੌਕੇ ਪੇਟ ਹਸਪਤਾਲ ਤੋਂ ਡਾ. ਅਸ਼ਵਨੀ, ਡਾ. ਦੇਵੇਂਦਰ ਪੁਨੀਆ, ਡਾ. ਤੁਸ਼ਾਰ, ਡਾ. ਵੰਦਨਾ, ਡਾ. ਪ੍ਰਤੀਕ ਅਤੇ ਡਾ. ਅਮਨਦੀਪ ਵੀ ਹਾਜ਼ਰ ਸਨ।