ਚਮਕੌਰ ਸਾਹਿਬ: ਹਿਮਾਲਿਆ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੁਜਾਫ਼ਤ ਵੱਲੋਂ ਹੇਮਕੁੰਟ ਸਾਹਿਬ ਦੀ 23ਵੀਂ ਯਾਤਰਾ ਲਈ ਇੱਕ ਜਥਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਤੋਂ ਰਵਾਨਾ ਹੋਇਆ। ਸਕੂਲ ਦੇ ਪ੍ਰਿੰਸੀਪਲ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਸ ਜਥੇ ਵਿਚ 72 ਵਿਦਿਆਰਥੀ, 17 ਸਟਾਫ਼ ਮੈਂਬਰ ਅਤੇ 9 ਮਾਪੇ ਸ਼ਾਮਲ ਹਨ। ਇਹ ਜੱਥਾ ਅੱਜ ਰੇਲਗੱਡੀ ਰਾਹੀਂ ਰਿਸ਼ੀਕੇਸ਼ ਪਹੁੰਚੇਗਾ ਅਤੇ ਬੱਸਾਂ ਰਾਹੀਂ ਗੋਬਿੰਦ ਘਾਟ ਪਹੁੰਚ ਕੇ ਆਪਣੀ ਪੈਦਲ ਯਾਤਰਾ ਸ਼ੁਰੂ ਕਰੇਗਾ। ਉਨ੍ਹਾਂ ਦੱਸਿਆ ਕਿ ਅੱਠ ਦਿਨਾਂ ਦੀ ਇਸ ਯਾਤਰਾ ਦਾ ਜਥਾ ਰਿਸ਼ੀਕੇਸ਼, ਗੋਬਿੰਦਘਾਟ, ਗੋਬਿੰਦਧਾਮ, ਬਦਰੀਨਾਥ, ਜੋਸ਼ੀਮੱਠ ਅਤੇ ਹਰਿਦੁਆਰ ਦਰਸ਼ਨ ਕਰਦਾ ਹੋਇਆਂ 28 ਸਤੰਬਰ ਨੂੰ ਵਾਪਸ ਮੁਜ਼ਾਫਤ ਪਹੁੰਚੇਗਾ। -ਨਿੱਜੀ ਪੱਤਰ ਪ੍ਰੇਰਕ