ਪੀ.ਪੀ. ਵਰਮਾ
ਪੰਚਕੂਲਾ 2, ਸਤੰਬਰ
ਪਹਾੜਾਂ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਸ਼ ਦੇ ਮੱਦੇਨਜ਼ਰ ਪਿੰਜੌਰ ਨੇੜੇ ਕੌਸ਼ਲਿਆ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ ਹਨ। ਕਿਉਂਕਿ ਕੌਸੱਲਿਆ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਿਆ ਹੈ। ਫਲੱਡ ਗੇਟ ਖੋਲ੍ਹਣ ਤੋਂ ਪਹਿਲਾਂ ਹੀ ਨੇੜਲੇ ਖੇਤਰ ਦੇ ਲੋਕਾਂ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਸੀ। ਬਰਸਾਤ ਦੇ ਮੱਦੇਨਜ਼ਰ ਕੌਸ਼ਲਿਆ ਡੈਮ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ ਡੈਮ ਦੀ ਪਾਣੀ ਦੀ ਸਮਰੱਥਾ 478 ਮੀਟਰ ਹੈ ਪਿਛਲੇ ਸੱਤ ਦਿਨਾਂ ਤੋਂ ਡੈਮ ਵਿੱਚ 1.35 ਮੀਟਰ ਪਾਣੀ ਦੀ ਮਾਤਰਾ ਵਧੀ ਹੈ। ਜਾਣਕਾਰੀ ਅਨੁਸਾਰ ਪਾਣੀ ਦੇ ਗੇਟ ਓਨੇ ਹੀ ਖੋਲ੍ਹੇ ਜਾਣਗੇ ਜਿਸ ਨਾਲ ਡੈਮ ਵਿੱਚ ਪਾਣੀ ਦੀ ਮਾਤਰਾ 478 ਮੀਟਰ ਤੱਕ ਰਹਿ ਸਕੇ। ਇਹ ਪਾਣੀ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਛੱਡਿਆ ਗਿਆ ਹੈ। ਗੇਟ ਖੋਲ੍ਹਣ ਤੋਂ ਪਹਿਲਾਂ ਸਾਇਰਨ ਵਜਾਇਆ ਗਿਆ। ਡੈਮ ਦੇ ਆਸ-ਪਾਸ ਡੀਐਲਐਫ ਕਲੋਨੀ, ਅਮਰਾਵਤੀ, ਪੁਲੀਸ ਚੌਕੀ, ਰਾਮਪੁਰ ਸਿਊੜੀ ਅਤੇ ਸੂਰਜਪੁਰ ਦੀਆਂ ਕਲੋਨੀਆਂ ਨੂੰ ਅਲਰਟ ਜਾਰੀ ਕੀਤਾ ਗਿਆ ਅਤੇ ਲੋਕਾਂ ਨੂੰ ਕਿਹਾ ਗਿਆ। ਦੋ ਸਾਲ ਪਹਿਲਾਂ ਜਦੋਂ ਬਰਸਾਤਾਂ ਦੌਰਾਨ ਕੌਸ਼ੱਲਿਆ ਡੈਮ ਦਾ ਪਾਣੀ ਛੱਡਿਆ ਗਿਆ ਸੀ ਤਾਂ ਆਸ-ਪਾਸ ਦੇ ਪਿੰਡਾਂ, ਕੌਸਲਿਆ ਡੈਮ ਦੇ ਨੇੜੇ ਦੀਆਂ ਕਲੋਨੀਆਂ ਅਤੇ ਜ਼ੀਰਕਪੁਰ ਕਾਲਕਾ ਹਾਈਵੇ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਸੀ।