ਚੰਡੀਗੜ੍ਹ: ਪੰਜਾਬ ਕਲਾ ਪ੍ਰੀਸ਼ਦ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿੱਚ ਆਜ਼ਾਦੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਡਾ. ਸੁਰਜੀਤ ਪਾਤਰ ਦੀ ਪ੍ਰਧਾਨਗੀ ਹੇਠ ਕੀਤੀ ਕਰਵਾਇਆ ਗਿਆ। ਮੁੱਖ ਭਾਸ਼ਣ ਜੰਗ ਬਹਾਦਰ ਗੋਇਲ ਨੇ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਸਾਰੇ ਦੇਸ਼ ਵਾਸੀਆਂ ਨੇ ਆਜ਼ਾਦੀ ਵਿੱਚ ਹਿੱਸਾ ਪਾਇਆ । ਡਾ. ਪਾਤਰ ਨੇ ਕਿਹਾ ਕਿ ਜਦੋਂ ਵੀ ਸਿਆਸਤ ਡਾਗਮਗਾਈ ਹੈ ਉਸ ਨੂੰ ਸਾਹਿਤ ਨੇ ਸਹਾਰਾ ਦਿੱਤਾ ਹੈ। ਲਿਖਤ ਹਮੇਸ਼ਾ ਆਜ਼ਾਦੀ ਦੀ ਚਿਣਗ ਪੈਦਾ ਕਰਦੀ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਨੇ ਕਲਾ ਪਰਿਸ਼ਦ ਦੀਆਂ ਸਰਗਰਮੀਆਂ ਦਾ ਤਿਮਾਹੀ ਪਰਚਾ ‘ਕਲਾ ਦੁਆਰ’ ਵੀ ਲੋਕ ਅਰਪਣ ਕੀਤਾ ਗਿਆ। ਡਾਕਟਰ ਯੋਗਰਾਜ, ਡਾਕਟਰ ਲਖਵਿੰਦਰ ਜੌਹਲ ਅਤੇ ਨਿਰਮਲ ਜੌੜਾ ਦੀ ਸੰਗਤ ਵਿਚ ਹਾਜ਼ਰ ਕਵੀ ਦਰਸ਼ਨ ਬੁੱਟਰ, ਮਨਜੀਤ ਇੰਦਰਾ, ਡਾਕਟਰ ਮਨਮੋਹਨ, ਸੁਰਿੰਦਰ ਸੁੱਨੜ, ਸਿਰੀ ਰਾਮ ਅਰਸ਼, ਸੇਵਾ ਸਿੰਘ ਭਾਸ਼ੋ, ਸੁਸ਼ੀਲ ਦੁਸਾਂਝ, ਦਰਸ਼ਨ ਗਾਸੋ, ਦੀਪ ਨਿਰਮੋਹੀ, ਸੁਰਜੀਤ ਸੁਮਨ, ਜਗਦੀਪ ਖੰਨਾ ਆਦਿ ਨੇ ਕਵਿਤਾ ਪਾਠ ਕੀਤਾ। -ਸਾਹਿਤ ਪ੍ਰਤੀਨਿਧ