ਸ਼ਸ਼ੀ ਪਾਲ ਜੈਨ
ਖਰੜ, 17 ਫਰਵਰੀ
ਖਰੜ ਨਗਰ ਕੌਂਸਲ ਦੀ ਹੋਈ ਚੋਣ ਸੰਬੰਧੀ ਅੱਜ ਵੋਟਾਂ ਦੀ ਗਿਣਤੀ ਖਰੜ ਦੇ ਐੱਸਡੀਐਮ ਹਿਮਾਂਸ਼ੂ ਜੈਨ ਦੀ ਦੇਖਰੇਖ ਵਿੱਚ ਬਹੁਤ ਅਮਨ-ਅਮਾਨ ਨਾਲ ਸੰਪੂਰਨ ਹੋਈ। ਕੁੱਲ 27 ਵਾਰਡਾਂ ਦੇ ਨਤੀਜਿਆਂ ਅਨੁਸਾਰ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਅਤੇ ਕਾਂਗਰਸ ਨੇ 10, ਅਕਾਲੀ ਦਲ ਨੇ 8, ‘ਆਪ’ ਨੇ 1 ਅਤੇ 8 ਆਜ਼ਾਦ ਉਮੀਦਵਾਰਾਂ ਨੇ ਚੋਣ ਜਿੱਤੀ ਹੈ। ਇਨ੍ਹਾਂ ਚੋਣਾਂ ਵਿੱਚ ਮੌਜੂਦਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਸੁਖਵੰਤ ਸਿੰਘ ਚੋਣ ਹਾਰ ਗਏ ਪਰ ਉਨ੍ਹਾਂ ਤੇ ਭਤੀਜੇ ਮਨਪ੍ਰੀਤ ਸਿੰਘ ਮੰਨਾ ਚੋਣ ਜਿੱਤ ਗਏ। ਮਨਪ੍ਰੀਤ ਸਿੰਘ ਸਾਬਕਾ ਮੈਂਬਰ ਲੋਕ ਸਭਾ ਅਤੇ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਕੇਪੀ ਦੇ ਜਵਾਈ ਹਨ। ਚੋਣਾਂ ਦੌਰਾਨ ਕਾਂਗਰਸ ਪਾਰਟੀ ਦੇ ਦਿੱਗਜ਼ ਉਮੀਦਵਾਰ ਖਰੜ ਬਲਾਕ ਦੇ ਪ੍ਰਧਾਨ, ਖਰੜ ਸ਼ਹਿਰੀ ਪ੍ਰਧਾਨ, ਕੌਂਸਲ ਦੀ ਸਾਬਕਾ ਪ੍ਰਧਾਨ ਚੋਣ ਹਾਰ ਗਏ ਹਨ।
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕਮਲ ਕਿਸ਼ੋਰ ਸ਼ਰਮਾ ਚੋਣ ਹਾਰ ਗਏ ਪਰ ਉਨ੍ਹਾਂ ਦੀ ਪਤਨੀ ਨੀਲਮ ਸ਼ਰਮਾ ਚੋਣ ਜਿੱਤ ਗਈ। ਸਾਬਕਾ ਪ੍ਰਧਾਨ ਅੰਜੂ ਚੰਦਰ ਅਤੇ ਉਨ੍ਹਾਂ ਦੇ ਪਤੀ ਜਸਵੀਰ ਚੰਦਰ ਚੋਣ ਹਾਰ ਗਏ ਹਨ। ਇਨ੍ਹਾਂ ਚੋਣਾਂ ਵਿੱਚ ਪੁਰਾਣੇ 6 ਕੌਂਸਲਰ ਸਰਬਜੀਤ ਕੌਰ, ਰਜਿੰਦਰ ਸਿੰਘ ਨੰਬਰਦਾਰ, ਹਰਿੰਦਰ ਸਿੰਘ ਜੌਲੀ, ਜਸਵੀਰ ਕੌਰ, ਸੋਹਣ ਸਿੰਘ ਛੱਜੂਮਾਜਰਾ, ਮਾਨ ਸਿੰਘ ਸੈਣੀ ਚੋਣ ਜਿੱਤ ਗਏ। ਜਦੋਂਕਿ ਸਾਬਕਾ ਕੌਸਲਰ ਸੁਰਮੁੱਖ ਸਿੰਘ ਦੀ ਪਤਨੀ ਕਰਮਜੀਤ ਕੌਰ, ਸਾਬਕਾ ਕੌਸਲਰ ਮਨਦੀਪ ਕੌਰ ਦੇ ਪਤੀ ਜਸਵੀਰ ਸਿੰਘ ਵੀ ਚੋਣ ਜਿੱਤ ਗਏ। 10 ਸਾਲ ਬਾਅਦ ਸਾਬਕਾ ਸੀਨੀਅਰ ਮੀਤ ਪ੍ਰਧਾਨ ਬੀਬੀ ਗੁਰਦੀਪ ਕੌਰ ਵੀ ਚੋਣ ਜਿੱਤ ਗਏ। ਜਿੱਤਣ ਵਾਲਿਆਂ ਵਿੱਚ ‘ਆਪ’ ਪਾਰਟੀ ਖਰੜ ਸ਼ਹਿਰੀ ਦੇ ਪ੍ਰਧਾਨ ਰਾਮ ਸਰੂਪ ਸ਼ਰਮਾ ਅਤੇ ਐੱਸਐੱਸ ਜੈਨ ਸਭਾ ਖਰੜ ਦੇ ਸਕੱਤਰ ਵਿਨੀਤ (ਬਿੱਟੂ ਜੈਨ) ਵੀ ਹਨ। ਵਾਰਡ ਨੰਬਰ 1 ਤੋਂ ਸਰਬਜੀਤ ਕੌਰ (ਆਜ਼ਾਦ ਉਮੀਦਵਾਰ) , ਵਾਰਡ ਨੰਬਰ 2 ਤੋਂ ਮਨਪ੍ਰੀਤ ਸਿੰਘ ਮੰਨਾ (ਕਾਂਗਰਸ), ਵਾਰਡ ਨੰਬਰ 3 ਤੋਂ (ਆਜ਼ਾਦ) ਗੁਰਦੀਪ ਕੌਰ, ਵਾਰਡ 4 ਤੋਂ ਗੋਬਿੰਦਰ ਸਿੰਘ ਚੀਮਾ (ਕਾਂਗਰਸ), ਵਾਰਡ 5 ਤੋਂ ਆਜ਼ਾਦ ਪਰਮਜੀਤ ਕੌਰ, ਵਾਰਡ 6 ਤੋਂ ਰਾਜਿੰਦਰ ਸਿੰਘ ਨੰਬਰਦਾਰ ਸ਼੍ਰਮਣੀ ਅਕਾਲੀ ਦਲ, ਵਾਰਡ 7 ਤੋਂ ਗੁਰਪਾਲ ਸਿੰਘ ਅਕਾਲੀ ਦਲ, ਵਾਰਡ 8 ਤੋਂ ਰਾਜਵੰਤ ਕੌਰ ਅਕਾਲੀ ਦਲ, ਵਾਰਡ 9 ਤੋਂ ਜੋਤੀ ਗੁਜਰਾਲ ਸ਼੍ਰੋਮਣੀ ਅਕਾਲੀ ਦਲ, ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਜੌਲੀ ਅਤੇ ਉਸ ਦੀ ਪਤਨੀ ਵਾਰਡ ਨੰਬਰ 11 ਆਜ਼ਾਦ ਉਮੀਦਵਾਰ ਨਮਰਿਤਾ ਜੌਲੀ, ਵਾਰਡ ਨੰਬਰ 12 ਤੋਂ ਰਾਜਵੀਰ ਸਿੰਘ ਰਾਜੀ ਕਾਂਗਰਸ, ਵਾਰਡ ਨੰਬਰ 13 ਤੋਂ ਜਸਵੀਰ ਕੌਰ ਕਾਂਗਰਸ, ਵਾਰਡ ਨੰਬਰ 14 ਤੋਂ ਸੋਹਣ ਸਿਘ ਕਾਂਗਰਸ, ਵਾਰਡ ਨੰਬਰ 15 ਤੋਂ ਮੇਹਰ ਕੌਰ ਆਜ਼ਾਦ, ਵਾਰਡ ਨੰਬਰ 16 ਤੋਂ ਕੇਸਰ ਸਿੰਘ ਸ਼੍ਰੋਮਣੀ ਅਕਾਲ ਦਲ, ਵਾਰਡ 17 ਤੋਂ ਕਰਮਜੀਤ ਕੌਰ ਕਾਂਗਰਸ, ਵਾਰਡ ਨੰਬਰ 18 ਤੋਂ ਗੁਰਜੀਤ ਸਿੰਘ ਗੱਗੀ ਕਾਂਗਰਸ, ਵਾਰਡ 19 ਤੋਂ ਜਸਪ੍ਰੀਤ ਕੌਰ ਲੌਂਗੀਆਂ ਅਕਾਲੀ ਦਲ, ਵਾਰਡ ਨੰਬਰ 20 ਤੋਂ ਮਾਨ ਸਿੰਘ ਸੈਣੀ ਅਕਾਲੀ ਦਲ, ਵਾਰਡ 21 ਤੋਂ ਸ਼ਿਵਾਨੀ ਚੱਢਾ ਕਾਂਗਰਸ, ਵਾਰਡ 22 ਤੋਂ ਆਜ਼ਾਦ ਉਮੀਦਵਾਰ ਵਿਨੀਤ ਜੈਨ , ਵਾਰਡ 23 ਤੋਂ ਨੀਲਮ ਸ਼ਰਮਾ ਕਾਂਗਰਸ, ਵਾਰਡ 24 ਤੋਂ ਰਾਮ ਸਰੂਪ ਸ਼ਰਮਾ ‘ਆਪ’ ਪਾਰਟੀ, ਵਾਰਡ 25 ਤੋਂ ਜਸਲੀਨ ਕੌਰ ਕਾਂਗਰਸ, ਵਾਰਡ 26 ਤੋਂ ਆਜ਼ਾਦ ਜਸਵੀਰ ਰਾਣਾ, ਵਾਰਡ 27 ਤੋਂ ਜਸਵੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਜੇਤੂ ਰਹੇ।