ਮੁੰਬਈ, ਚੰਡੀਗ਼ੜ: ਭਾਜਪਾ ਦੀ ਸੰਸਦ ਮੈਂਬਰ ਤੇ ਫਿਲਮੀ ਅਦਾਕਾਰਾ ਕਿਰਨ ਖੇਰ ਨੂੰ ਬਲੱਡ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ। ਅਦਾਕਾਰਾ ਦੇ ਪਤੀ ਅਨੁੁਪਮ ਖੇਰ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ’ਤੇ ਕਿਹਾ,‘‘ ਕਿਰਨ ਖੇਰ ਨੂੰ ਬਲੱਡ ਕੈਂਸਰ ਹੋ ਗਿਆ ਹੈ ਪਰ ਉਨ੍ਹਾਂ ਦੀ ਸਿਹਤ ਠੀਕ ਹੋ ਰਹੀ ਹੈ।’’ ਅਨੁਪਮ ਖੇਰ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 68 ਸਾਲਾ ਅਦਾਕਾਰਾ ਮੌਜੂਦਾ ਸਮੇਂ ਮੁੰਬਈ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਲਿਖਿਆ,‘‘ ਇਸ ਤੋਂ ਪਹਿਲਾਂ ਕਿ ਅਫਵਾਹਾਂ ਦਾ ਬਾਜ਼ਾਰ ਗਰਮ ਹੋਵੇ ਮੈਂ ਤੇ ਮੇਰਾ ਬੇਟਾ ਸਿਕੰੰਦਰ ਅਸੀਂ ਦੱਸਣਾ ਚਾਹੁੰਦੇ ਹਾਂ ਕਿਰਨ ਨੂੰ ਬਲੱਡ ਕੈਂਸਰ ਹੋਣ ਦੀ ਪੁਸ਼ਟੀ ਹੋਈ ਹੈ।’’ ਅਨੁੁਪਮ ਨੇ ਅੱਗੇ ਲਿਖਿਆ ਕਿ ਕਿਰਨ ਅਜੇ ਇਲਾਜ ਅਧੀਨ ਹੈ ਤੇ ਅਸੀਂ ਉਸੀਦ ਕਰਦੇ ਹਾਂ ਕਿ ਉਹ ਇਸ ਬਿਮਾਰੀ ਨਾਲ ਲੜਾਈ ਜਿੱਤ ਕੇ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਆਪਣੇ ਚਹੇਤਿਆਂ ਦਾ ਕਿਰਨ ਦੀ ਸਿਹਤਯਾਬੀ ਲਈ ਦੁਆਵਾਂ ਕਰਨ ’ਤੇ ਧੰਨਵਾਦ ਕੀਤਾ। ਦੱਸਣਯੋਗ ਹੈ ਕਿ ਕਿਰਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਸਟੇਟਮੈਂਟ ਚੰਡੀਗੜ੍ਹ ਭਾਜਪਾ ਮੁਖੀ ਅਰੁਣ ਸੂਦ ਵੱਲੋਂ ਕਿਰਨ ਦੀ ਸਿਹਤ ਸਬੰਧੀ ਦਿੱਤੇ ਬਿਆਨ ਤੋਂ ਇੱਕ ਦਿਨ ਬਾਅਦ ਆਈ ਹੈ। –ਪੀਟੀਆਈ