ਸਰਬਜੀਤ ਸਿੰਘ ਭੱਟੀ
ਲਾਲੜੂ, 24 ਅਪਰੈਲ
ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨੂੰ ਹੁਲਾਰਾ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਲਾਕੇ ਵਿਚੋਂ ਕਿਸਾਨਾਂ ਦੇ ਜਥੇ ਆਏ ਦਿਨ ਦਿੱਲੀ ਲਈ ਰਵਾਨਾ ਹੋ ਰਹੇ ਹਨ ਜਿਸ ਦੇ ਚਲਦੇ ਭਾਰਤੀ ਕਿਸਾਨ ਯੁੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ, ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਦੀ ਅਗਵਾਈ ਹੇਠ ਇਕ ਜਥਾ ਦੱਪਰ ਟੌਲ ਪਲਾਜ਼ਾ ਤੋਂ ਦਿੱਲੀ ਲਈ ਰਵਾਨਾ ਹੋਇਆ, ਜਿਸ ਵਿੱਚ ਸ਼ੇਰ ਸਿੰਘ ਸੈਕਟਰੀ, ਸਾਬਕਾ ਸਰਪੰਚ ਸੁਰਜੀਤ ਸਿੰਘ ਤਸਿੰਬਲੀ, ਜਸਵਿੰਦਰ ਸਿੰਘ ਝਰਮੜੀ, ਬਲਜਿੰਦਰ ਸਿੰਘ ਚਡਿਆਲਾ, ਕੁਲਦੀਪ ਸਿੰਘ ਸਰਸੀਣੀ, ਮਨਜੀਤ ਸਿੰਘ ਬਸੌਲੀ, ਬਲਜਿੰਦਰ ਸਿੰਘ ਅਮਲਾਲਾ, ਸਵਿੰਦਰ ਸਿੰਘ ਭੋਲਾ ਅਮਲਾਲਾ, ਪਰਮਜੀਤ ਸਿੰਘ ਕਨੌੜ ਸ਼ਾਮਲ ਸਨ।