ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ ਨਗਰ, 2 ਸਤੰਬਰ
ਇਥੋਂ ਨੇੜਲੇ ਪਿੰਡ ਜਗਤਪੁਰਾ ਵਿੱਚ ਪੰਚਾਇਤ ਵਿਭਾਗ ਵੱਲੋਂ ਅਧਿਕਾਰਤ ਪੰਚ ਦੀ ਚੋਣ ਕਰਵਾਈ ਗਈ। ਪਿੰਡ ਦੇ ਮੌਜੂਦਾ ਸਰਪੰਚ ਰਣਜੀਤ ਸਿੰਘ ਗਿੱਲ ਵੱਲੋਂ ਵਿਭਾਗ ਨੂੰ ਪੰਚਾਇਤ ਦਾ ਕਾਰਜਭਾਰ ਕਿਸੇ ਹੋਰ ਨੂੰ ਸੰਭਾਲਣ ਦੀ ਦਰਖਾਸਤ ਉਪਰੰਤ ਇਹ ਚੋਣ ਕਰਵਾਈ ਗਈ ਹੈ। ਪੰਚਾਇਤ ਮੈਂਬਰਾਂ ਨੇ ਬਹੁਗਿਣਤੀ ਅਤੇ ਸਰਬਸੰਮਤੀ ਨਾਲ ਪੰਚ ਕੁਲਦੀਪ ਸਿੰਘ ਧਨੋਆ ਨੂੰ ਅਧਿਕਾਰਤ ਪੰਚ ਚੁਣ ਲਿਆ। ਨਵੇਂ ਬਣੇ ਅਧਿਕਾਰਤ ਪੰਚ ਨੇ ਬਿਨਾਂ ਕਿਸੇ ਪੱਖਪਾਤ ਤੋਂ ਪਿੰਡ ਵਿੱਚ ਵਿਕਾਸ ਕਾਰਜ ਯਕੀਨੀ ਬਣਾਉਣ ਦੀ ਗੱਲ ਆਖੀ ਹੈ।