ਐੱਸਏਐੱਸ ਨਗਰ (ਮੁਹਾਲੀ): ਮੁਹਾਲੀ ਕੌਮਾਂਤਰੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ, ਰੁੜਕਾ, ਸਫੀਪੁਰ, ਮਟਰਾਂ, ਸਿਆਊ, ਪੱਤੋਂ, ਚਾਊਮਾਜਰਾ, ਸੈਣੀਮਾਜਰਾ ਤੇ ਮਨੌਲੀ ਦੇ ਜ਼ਮੀਨ ਮਾਲਕ ਜਿਨ੍ਹਾਂ ਦੀ ਜ਼ਮੀਨ ਐਰੋਟਰੋਪੋਲਿਸ ਸਕੀਮ ਦੀ ਪਾਕੇਟ ‘ਏ’ ਤੋਂ ‘ਡੀ’ ਵਿੱਚ ਐਕਵਾਇਰ ਕੀਤੀ ਗਈ ਹੈ, ਨੂੰ ਸੂਚਿਤ ਕਰਦਿਆਂ ਗਮਾਡਾ ਦੇ ਭੂਮੀ ਪ੍ਰਾਪਤੀ ਕੁਲੈਕਟਰ ਜਗਦੀਪ ਸਹਿਗਲ ਨੇ ਕਿਹਾ ਕਿ ਸੁਣਾਏ ਗਏ ਐਵਾਰਡਾਂ ਅਨੁਸਾਰ ਲੈਂਡ ਪੁਲਿੰਗ ਦੇ ਫਾਰਮ ਭਰਨ ਦੀ ਮਿਆਦ ਤਰੀਕ 9 ਮਾਰਚ ਨੂੰ ਸਮਾਪਤ ਹੋ ਰਹੀ ਹੈ। ਇਸ ਲਈ 6 ਮਾਰਚ ਅਤੇ 7 ਮਾਰਚ ਨੂੰ ਲੈਂਡ ਪੁਲਿੰਗ ਦੇ ਫਾਰਮ ਦਫ਼ਤਰ ਵਿੱਚ ਆਮ ਦਿਨਾਂ ਵਾਂਗ ਹੀ ਲਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ 9 ਮਾਰਚ ਤੋਂ ਬਾਅਦ ਸਮੇਂ ਦੀ ਮਿਆਦ ਵਿੱਚ ਵਾਧਾ ਨਹੀਂ ਕੀਤਾ ਜਾਵੇਗਾ।
-ਪੱਤਰ ਪ੍ਰੇਰਕ