ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਨੇ ਅੱਜ ਤੋਂ ਆਪਣੀਆਂ 5 ਸੇਵਾਵਾਂ ਆਨਲਾਈਨ ਪਲੇਟਫਾਰਮ ਨਾਲ ਜੋੜ ਦਿੱਤੀਆਂ ਹਨ। ਚੰਡੀਗੜ੍ਹ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ੁਰੂ ਕੀਤੀਆਂ ਗਈਆਂ ਹਨ ਸੇਵਾਵਾਂ ਦਾ ਅੱਜ ਇਥੋਂ ਦੀ ਮੇਅਰ ਰਾਜ ਬਾਲਾ ਮਲਿਕ ਅਤੇ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਵਲੋਂ ਰਸਮੀ ਤੌਰ ਤੇ ਉਦਘਾਟਨ ਕੀਤਾ ਗਿਆ। ਅੱਜ ਤੋਂ ਨਗਰ ਨਿਗਮ ਨਾਲ ਸਬੰਧਤ ਕਾਨੂੰਨੀ ਸੇਵਾਵਾਂ, ਅਪਨੀ ਮੰਡੀ ਤੇ ਡੇ ਮਾਰਕੀਟ, ਲੋਕ ਸੰਪਰਕ ਵਿਭਾਗ, ਖੇਡਾਂ ਤੇ ਸਭਿਆਚਾਰਕ ਸ਼ਾਖਾ ਅਤੇ ਏਜੰਡਾ ਪ੍ਰਬੰਧਨ ਬ੍ਰਾਂਚ ਦੇ ਕਾਰਜ ਆਨਲਾਈਨ ਪ੍ਰਣਾਲੀ ਰਾਹੀਂ ਕੀਤੇ ਜਾਣਗੇ। ਅੱਜ ਇਨ੍ਹਾਂ ਪੰਜ ਸੇਵਾਵਾਂ ਨੂੰ ਅਲਨਲੈਂ ਸ਼ੁਰੂ ਕਰਨ ਦੇ ਉਦਘਾਟਨ ਮੌਕੇ ਨਗਰ ਨਿਗਮ ਦੇ ਵਧੀਕ ਕਮਿਸ਼ਰਨ ਅਨਿਲ ਕੁਮਾਰ ਗਰਗ, ਚੀਫ ਜਨਰਲ ਮੈਨੇਜਰ ਸੀਸੀਐੱਲ ਐੱਨਪੀ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ