ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਅਗਸਤ
ਯੂਟੀ ਦੇ ਉੱਚ ਸਿੱਖਿਆ ਵਿਭਾਗ ਨੇ ਸ਼ਹਿਰ ਦੇ ਕਾਲਜਾਂ ਦੇ ਬੀਬੀਏੇ, ਬੀਸੀਏ, ਬੀਕਾਮ ਦੀ ਦੂਜੀ ਮੈਰਿਟ ਲਿਸਟ ਅੱਜ ਜਾਰੀ ਕਰ ਦਿੱਤੀ ਹੈ। ਬੀਕਾਮ ‘ਚੋਂ ਜੀਜੀਡੀ ਐਸਡੀ ਕਾਲਜ ਸੈਕਟਰ-32 ਦੀ ਯੂਟੀ ਪੂਲ ਦੀ ਕਟਆਫ ਸਾਰੇ ਕਾਲਜਾਂ ਨਾਲੋਂ ਵੱਧ ਰਹੀ। ਇਸ ਕਾਲਜ ‘ਚ ਯੂਟੀ ਪੂਲ ਦੀ ਕਟਆਫ 108.2 ਫੀਸਦੀ ਤੇ ਨਾਨ ਯੂਟੀ ਪੂਲ ਦੀ ਕਟਆਫ 113 ਫੀਸਦੀ ਰਹੀ।
ਬੀਬੀਏ ਦੀ ਵੀ ਇਸੇ ਕਾਲਜ ਦੀ ਕਟਫਆਫ ਯੂਟੀ ਪੂਲ ਦੀ 89.2 ਤੇ ਨਾਨ ਯੂਟੀ ਪੂਲ ਦੀ 96.4 ਫੀਸਦੀ ਰਹੀ। ਬੀਸੀਏ ਵਿਚ ਸਰਕਾਰੀ ਕਾਲਜ ਸੈਕਟਰ-11 ਦੀ ਯੂਟੀ ਪੂਲ ਦੀ ਕਟਆਫ 93.4 ਤੇ ਨਾਨ ਯੂਟੀ ਪੂਲ ਦੀ ਕਟਆਫ 101.58 ਰਹੀ। ਇਸ ਵੇਲੇ ਵੱਡੀ ਗਿਣਤੀ ਵਿਦਿਆਰਥੀਆਂ ਦਾ ਤਿੰਨੇ ਸਟਰੀਮਾਂ ਵਿਚ ਨੰਬਰ ਨਹੀਂ ਆਇਆ। ਦੂਜੇ ਕਾਲਜ ਵਿਚ ਦਾਖਲਾ ਲੈਣ ਵਿਚ ਸਫਲ ਵਿਦਿਆਰਥੀ 27 ਅਗਸਤ ਨੂੰ ਫੀਸ ਜਮ੍ਹਾਂ ਕਰਵਾਉਣਗੇ।
ਇਸ ਤੋਂ ਬਾਅਦ ਹਰ ਕਾਲਜ ਵਿਚ ਖਾਲੀ ਸੀਟਾਂ ਦੀ ਗਿਣਤੀ ਸਪਸ਼ਟ ਹੋ ਜਾਵੇਗੀ ਤੇ ਕਾਲਜਾਂ ਵਲੋਂ ਖਾਲੀ ਸੀਟਾਂ ਦਾ ਵੇਰਵਾ ਯੂਟੀ ਦੇ ਉਚ ਸਿੱਖਿਆ ਵਿਭਾਗ ਨੂੰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਵਿਭਾਗ ਵਲੋਂ ਤੀਜੀ ਕਾਊਂਸਲਿੰਗ ਕਰਵਾਈ ਜਾਵੇਗੀ। ਇਥੋਂ ਦੇ ਕਾਲਜਾਂ ਵਿਚ ਯੂਟੀ ਪੂਲ ਦੀ 85 ਫੀਸਦੀ ਸੀਟਾਂ ਰਾਖਵੀਆਂ ਹਨ ਤੇ ਹੋਰ ਥਾਵਾਂ ਨੂੰ 15 ਫੀਸਦੀ ਰਾਖਵਾਂ ਕੋਟਾ ਮਿਲਦਾ ਹੈ।
ਬੀਸੀਏ ਦੀ ਸਰਕਾਰੀ ਕਾਲਜ-11 ਦੀ ਕਟਆਫ ਯੂਟੀ ਪੂਲ ਦੀ 93.4 ਤੇ ਨਾਨ ਯੂਟੀ ਪੂਲ ਦੀ 101.58, ਜੀਸੀਜੀ-11 ਦੀ ਕ੍ਰਮਵਾਰ 68 ਤੇ 99.87, ਜੀਸੀਜੀ-42 ਦੀ 46.8, 99.2, ਸਰਕਾਰੀ ਕਾਲਜ-46 ਦੀ 84.8, 101.4, ਸਰਕਾਰੀ ਕਾਮਰਸ ਕਾਲਜ-50 ਦੀ 83.2 ਤੇ 101, ਡੀਏਵੀ ਕਾਲਜ 81 ਤੇ 102, ਐਸਡੀ ਕਾਲਜ-32 ਦੀ 83.2 ਤੇ 102, ਦੇਵ ਸਮਾਜ ਕਾਲਜ ਦੀ 53.4 ਤੇ97 ਫੀਸਦੀ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ -26 ਦੀ 79.8 ਤੇ 99.6, ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵਿਮੈਨ-26 ਦੀ 48.8 ਤੇ 97.4 ਫੀਸਦੀ, ਐਮਸੀਐਮ ਡੀਏਵੀ ਕਾਲਜ ਦੀ 59.19 ਤੇ 98.2 ਫੀਸਦੀ ਰਹੀ।