ਚੰਡੀਗੜ੍ਹ: ਯੂਟੀ ਪ੍ਰਸ਼ਾਸਨ ਵੱਲੋਂ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿੱਚ ਪਟਾਕੇ ਦੀਆਂ ਦੁਕਾਨਾਂ ਲਗਾਉਣ ਲਈ 14 ਥਾਵਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਥਾਵਾਂ ’ਤੇ 96 ਦੁਕਾਨਦਾਰਾਂ ਨੂੰ ਪਟਾਕੇ ਵੇਚਣ ਦੀ ਪ੍ਰਵਾਨਗੀ ਦਿੱਤੀ ਜਾਵੇਗੀ। ਦੁਕਾਨਾਂ ਦੇ ਲਾਇਸੈਂਸ ਦੇਣ ਲਈ ਭਲਕੇ 3 ਨਵੰਬਰ ਨੂੰ ਡਰਾਅ ਕੱਢੇ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ 1600 ਲੋਕਾਂ ਵੱਲੋਂ ਲਾਇਸੈਂਸ ਲਈ ਅਪਲਾਈ ਕੀਤਾ ਗਿਆ ਹੈ ਜਦਕਿ ਪਿੱਛਲੇ ਸਾਲ 1900 ਲੋਕਾਂ ਨੇ ਅਪਲਾਈ ਕੀਤਾ ਸੀ। ਇਸ ਤੋਂ ਇਲਾਵਾ ਪਿਛਲੇ ਸਾਲ 9 ਥਾਵਾਂ ’ਤੇ ਪਟਾਕੇ ਵੇਚਣ ਲਈ ਪ੍ਰਵਾਨਗੀ ਦਿੱਤੀ ਸੀ ਪਰ ਇਸ ਸਾਲ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ 14 ਥਾਵਾਂ ਦੀ ਚੋਣ ਕੀਤੀ ਗਈ ਹੈ। ਇਹ ਲਾਇਸੈਂਸ 12, 13 ਅਤੇ 14 ਨਵੰਬਰ ਨੂੰ ਪਟਾਕੇ ਵੇਚਣ ਲਈ ਹੋਵੇਗਾ। -ਟ੍ਰਿਬਿਊਨ ਨਿਊਜ਼ ਸਰਵਿਸ