ਪੰਜਕੂਲਾ (ਪੀਪੀ ਵਰਮਾ): 9 ਜੂਨ ਨੂੰ ਮਾਤਾ ਮਨਸਾ ਦੇਵੀ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇੱਕ ਦਿਨ ਪਹਿਲਾਂ ਮੰਦਰ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਗਿਆ ਹੈ। ਪਤਾ ਲੱਗਾ ਹੈ ਕਿ ਸੋਮਵਾਰ ਨੂੰ ਮਾਤਾ ਮਨਸਾ ਦੇਵੀ ਮੰਦਰ ਨੂੰ ਟ੍ਰਾਇਲ ਬੇਸ ਤੇ ਖੋਲ੍ਹਿਆ ਜਾਵੇਗਾ ਜਦੋਂ ਕਿ ਸ਼ਰਧਾਲੂਆਂ ਲਈ ਇਹ ਮੰਗਲਵਾਰ ੂ ਖੁੱਲ੍ਹੇਗਾ। ਸ਼ਰਧਾਲੂ ਮੰਦਰ ਕੰਪਲੈਕਸ ਵਿੱਚ ਸਿਰਫ 10 ਮਿੰਟ ਹੀ ਰਹਿ ਸਕੇਗਾ ਜਦਕਿ ਮੁੱਖ ਮੰਦਰ ਵਿੱਚ ਮਾਤਾ ਦੀ ਮੂਰਤੀ ਅਤੇ ਤਿੰਨੇ ਇਤਿਹਾਸਕ ਪਿੰਡੀਆਂ ਦੇ ਦਰਸ਼ਨ ਲਈ ਸਿਰਫ਼ 20 ਸੈਕਿੰਡ ਹੀ ਸ਼ਰਧਾਲੂਆਂ ਨੂੰ ਮਿਲਣਗੇ। ਸ਼ਰਧਾਲੂਆਂ ਲਈ ਇਹ ਜ਼ਰੂਰੀ ਹੋਵੇਗਾ ਕਿ ਉਹ ਆਪਣਾ ਪਹਿਚਾਣ ਪੱਤਰ ਲੈ ਕੇ ਆਵੇ। ਮਾਤਾ ਮਨਸਾ ਦੇਵੀ ਮੰਦਰ ਵਿੱਚ ਦਰਸ਼ਨਾਂ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ। ਸ਼ਰਧਾਲੂ ਪ੍ਰਸ਼ਾਦ ਵੀ ਨਹੀਂ ਲੈ ਜਾ ਸਕਣਗੇ। ਇਸ ਗੱਲ ਦੀ ਜਾਣਕਾਰੀ ਪੂਜਾ ਸਥੱਲ ਦੇ ਬੋਰਡ ਦੇ ਇੱਕ ਅਧਿਕਾਰੀ ਵੱਲੋਂ ਦਿੱਤੀ ਗਈ।