ਪੱਤਰ ਪ੍ਰੇਰਕ
ਬਨੂੜ, 28 ਨਵੰਬਰ
ਗਿਆਨ ਸਾਗਰ ਮੈਡੀਕਲ ਕਾਲਜ ਦੀਆਂ ਐੱਮਬੀਬੀਐੱਸ ਦੀਆਂ ਸਮੁੱਚੀਆਂ 150 ਸੀਟਾਂ ਭਰ ਗਈਆਂ ਹਨ। ਬਾਬਾ ਫ਼ਰੀਦ ਯੂਨੀਵਰਸਿਟੀ ਵਿਚ ਖਤਮ ਹੋਈ ਕਾਊਂਸਲਿੰਗ ਮਗਰੋਂ ਗਿਆਨ ਸਾਗਰ ਹਸਪਤਾਲ ਦੇ ਪ੍ਰਿੰਸੀਪਲ ਡਾ. ਕਮਲਜੀਤ ਸਿੰਘ ਨੇ ਉਪਰੋਕਤ ਜਾਣਕਾਰੀ ਦਿੱਤੀ। ਪ੍ਰਿੰਸੀਪਲ ਨੇ ਦੱਸਿਆ ਕਿ 5 ਅਪਰੈਲ 2017 ਨੂੰ ਉਕਤ ਕਾਲਜ ਬੰਦ ਹੋ ਗਿਆ ਸੀ ਤੇ ਹੁਣ ਇਸ ਨੂੰ ਪੰਜਾਬ ਸਰਕਾਰ ਵੱਲੋਂ ਦੁਬਾਰਾ ਮਾਨਤਾ ਦਿੱਤੀ ਗਈ ਹੈ ਤੇ ਸੀਟਾਂ ਵੀ ਵਧਾ ਕੇ 150 ਕੀਤੀਆਂ ਗਈਆਂ ਹਨ।