ਕਰਮਜੀਤ ਸਿੰਘ ਚਿੱਲਾ
ਬਨੂੜ, 21 ਅਕਤੂਬਰ
ਚਿਤਕਾਰਾ ਯੂਨੀਵਰਸਿਟੀ ਦੇ ਚਿਤਕਾਰਾ ਸਕੂਲ ਆਫ਼ ਮਾਸ ਕਮਿਊਨੀਕੇਸ਼ਨ ਦੇ 12ਵੇਂ ਸਾਲਾਨਾ ਮੀਡੀਆ ਫੈਸਟ ਉਡਾਣ-2022 ਦੀ ਓਵਰਆਲ ਟਰਾਫ਼ੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਨੇ ਜਿੱਤ ਲਈ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੱਤਰਕਾਰੀ ਦੀ ਪੜ੍ਹਾਈ ਕਰ ਰਹੇ 250 ਤੋਂ ਵੱਧ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਚਿਤਕਾਰਾ ਦੀ ਵਾਈਸ ਚਾਂਸਲਰ ਡਾ. ਅਰਚਨਾ ਮੰਤਰੀ ਨੇ ਜੇਤੂ ਟੀਮਾਂ ਨੂੰ ਇਨਾਮ, ਯਾਦਗਾਰੀ ਚਿੰਨ੍ਹ ਅਤੇ ਸਰਟੀਫ਼ਿਕੇਟ ਭੇਟ ਕੀਤੇ।
ਇਸ ਫੈਸਟ ਵਿੱਚ ਦੋਆਬਾ ਕਾਲਜ, ਜਲੰਧਰ ਦੇ ਵਿਦਿਆਰਥੀ ਨੇ ਆਰਜੇ ਹੰਟ ਈਵੈਂਟ ਜਿੱਤਿਆ। ਨਿਊਜ਼ ਫਲੈਸ਼ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਪਹਿਲਾ, ਤਾਜ਼ਾ ਖਬਰ ਈਵੈਂਟ ਵਿੱਚ ਡੀਏਵੀ ਕਾਲਜ ਫਾਰ ਗਰਲਜ਼ ਯਮੁਨਾਨਗਰ ਪਹਿਲੇ, ਸੀਜੀਸੀ ਝੰਜੇੜੀ ਨੂੰ ਵੀਡੀਓ ਇਸ਼ਤਿਹਾਰ ਵਿੱਚ ਪਹਿਲੇ, ਡਾਕੂਮੈਂਟਰੀ ਵਿੱਚ ਪੰਜਾਬੀ ਯੂਨੀਵਰਸਿਟੀ ਪਹਿਲੇ, ਪੇਜ ਡਿਜ਼ਾਈਨਿੰਗ ਈਵੈਂਟ ਵਿੱਚ ਲੇਅਆਊਟ ਮੇਨੀਆ ਕੁਰੂਕਸ਼ੇਤਰ ਯੂਨੀਵਰਸਿਟੀ ਪਹਿਲੇ, ਵੀਡੀਓ ਐਡੀਟਿੰਗ ਈਵੈਂਟ-ਫਰੇਮ ਬਾਕਸ ਵਿੱਚ ਆਰੀਆ ਪੀਜੀ ਕਾਲਜ ਪਾਣੀਪਤ ਪਹਿਲੇ ਤੇ ਕੁਇਜ਼ ਵਿੱਚ ਦੋਆਬਾ ਕਾਲਜ ਜਲੰਧਰ ਦੀ ਦੋ ਮੈਂਬਰੀ ਟੀਮ ਟਿੱਕਲ ਯੂਅਰ ਬਰੇਨ ਪਹਿਲੇ ਸਥਾਨ ’ਤੇ ਰਹੀ। ਕਾਰਟੂਨ ਮੇਕਿੰਗ ਵਿੱਚ ਸੀਜੀਸੀ ਝੰਜੇੜੀ, ਸਟੇਜ ਥੀਏਟਰ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਤੇ ਸੈਲਫ਼ੀ ਈਵੈਂਟ ਵਿੱਚ ਡੀਏਵੀ ਕਾਲਜ ਫਾਰ ਗਰਲਜ਼, ਯਮੁਨਾਨਗਰ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਚਿਤਕਾਰਾ ਸਕੂਲ ਆਫ਼ ਮਾਸ ਕਮਿਊਨੀਕੇਸ਼ਨ ਦੇ ਡੀਨ ਡਾ. ਆਸ਼ੂਤੋਸ਼ ਵੀ ਹਾਜ਼ਰ ਸਨ।