ਪੰਚਕੂਲਾ: ‘ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ’ ਤਹਿਤ ਹੁਣ 100 ਲੋਕਾਂ ਦੇ ਇਕੱਠ ਲਈ ਐੱਸਡੀਐਮ ਦਫ਼ਤਰ ਤੋਂ ਇਜਾਜ਼ਤ ਲੈਣੀ ਹੋਵੇਗੀ। ਪਹਿਲਾਂ ਇਹ ਇਜਾਜ਼ਤ ਡੀਸੀ ਦਫ਼ਤਰ ਤੋਂ ਲੈਣੀ ਪੈਂਦੀ ਸੀ। ਇਕੱਠ ਮੌਕੇ ਕੋਵਿਡ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਹੁਕਮਾਂ ਦੀ ਉਲੰਘਣਾ ਕਰਨ ’ਤੇ ਪ੍ਰੋਗਰਾਮ ਦੇ ਸੰਚਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਪੱਤਰ ਪ੍ਰੇਰਕ