ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 25 ਮਈ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਇੰਡਸਟਰੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਟਰਾਂਸਪੋਰਟ ਯੂਨੀਅਨਾਂ ਦੇ ਅਹੁਦੇਦਾਰਾਂ ਨਾਲ ਇਕ ਸਾਂਝੀ ਮੀਟਿੰਗ ਕਰਕੇ ਸਮੱਸਿਆਵਾਂ ਸੁਣੀਆਂ। ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਦੋਵਾਂ ਵਿਚਕਾਰ ਐਨੀ ਪਾੜ ਪਾ ਦਿੱਤੀ ਹੈ, ਜਿਸ ਨੂੰ ਹੁਣ ਉਨ੍ਹਾਂ ਵੱਲੋਂ ਦੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਇਕ ਦੂਜੇ ਤੋਂ ਬਿਨਾ ਨਹੀਂ ਚੱਲ ਸਕਦੇ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਇਹ ਇਕੱਠੇ ਹੋ ਕੇ ਨਹੀਂ ਚਲਦੇ ਤਦ ਤੱਕ ਇਨ੍ਹਾਂ ਦਾ ਆਪਸ ਵਿੱਚ ਤਣਾਅ ਬਣਿਆ ਰਹੇਗਾ। ਆਮ ਆਦਮੀ ਪਾਰਟੀ ਦੋਵਾਂ ਨੂੰ ਇਕੱਠੇ ਕਰਕੇ, ਜਿਥੇ ਇਨ੍ਹਾਂ ਦੇ ਕੰਮ ਨੂੰ ਸੋਖਾ ਕਰੇਗੀ, ਉਥੇ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਦੋਵਾਂ ਦਾ ਤਾਲਮੇਲ ਬਣਨ ਨਾਲ ਯੂਨੀਅਨਾਂ ਵਿੱਚ ਫੈਲੀ ਮੰਦੀ ਦੂਰ ਹੋਵੇਗੀ ਅਤੇ ਮੁੜ ਤੋਂ ਖ਼ੁਸ਼ਹਾਲੀ ਆਏਗੀ।
ਸ੍ਰੀ ਰੰਧਾਵਾ ਨੇ ਕਿਹਾ ਕਿ ਅੱਜ ਪਹਿਲੀ ਮੀਟਿੰਗ ਵਿੱਚ ਦੋਵਾਂ ਦੇ ਗਿਲੇ ਸ਼ਿਕਵੇ ਦੂਰ ਕੀਤੇ ਗਏ ਹਨ। ਇਸ ਸਬੰਧੀ ਛੇਤੀ ਦੂਜੀ ਮੀਟਿੰਗ ਕਰ ਇਕ ਏਜੰਡਾ ਤਿਆਰ ਕੀਤਾ ਜਾਵੇਗਾ, ਜਿਸ ਤਹਿਤ ਦੋਵੇਂ ਕੰਮ ਕਰਨਗੇ।