ਪੱਤਰ ਪ੍ਰੇਰਕ
ਬਨੂੜ, 24 ਮਈ
ਪਿੰਡ ਹੁਲਕਾ ਵਿੱਚ ਅੱਜ ਸਵੇਰੇ ਬਿਜਲੀ ਸਪਾਰਕਿੰਗ ਹੋਣ ਕਾਰਨ ਮੀਟਰਾਂ ਵਾਲੇ ਬਕਸੇ ਵਿੱਚ ਅੱਗ ਲੱਗ ਗਈ। ਬਕਸੇ ਵਿੱਚ ਲੱਗੇ ਹੋਏ 24 ਦੇ ਕਰੀਬ ਮੀਟਰ ਸੜ ਗਏ। ਸਰਪੰਚ ਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰੇਦੇ ਸਾਹਮਣੇ ਮੀਟਰ ਬਕਸਾ ਲੱਗਿਆ ਹੋਇਆ ਹੈ ਜਿਸ ਵਿੱਚ ਸਵੇਰੇ ਬਿਜਲੀ ਸਪਾਰਕਿੰਗ ਹੋਣ ਕਾਰਨ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਬਕਸੇ ਵਿੱਚ ਲੱਗੇ ਚੌਵੀ ਮੀਟਰ ਸੜ ਕੇ ਸੁਆਹ ਹੋ ਗਏ ਤੇ ਇਨ੍ਹਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਰੇ ਪਾਵਰਕੌਮ ਦੇ ਬਨੂੜ ਸਥਿਤ ਅਧਿਕਾਰੀਆਂ ਨੂੰ ਸੂਚਿਤ ਕਰਨ ਮਗਰੋਂ ਇਨ੍ਹਾਂ ਘਰਾਂ ਦੀ ਬਿਜਲੀ ਸਪਲਾਈ ਬਹਾਲ ਹੋ ਗਈ। ਉਨ੍ਹਾਂ ਪਿੰਡ ਵਿੱਚ ਚਾਰ ਮੀਟਰਾਂ ਵਾਲੇ ਬਕਸਿਆਂ ਵਿੱਚ ਮੀਟਰ ਲਗਾਉਣ ਦੀ ਮੰਗ ਕੀਤੀ।