ਦਰਸ਼ਨ ਸਿੰਘ ਸੋਢੀ
ਮੁਹਾਲੀ 28 ਅਪਰੈਲ
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਫੇਜ-9 ਦੀ ਮਾਰਕੀਟ ਵਿੱਚ 1 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਕਮਲਜੀਤ ਸਿੰਘ ਬੰਨੀ, ਕੌਂਸਲਰ ਨਮਰਤਾ ਢਿੱਲੋਂ ਹਾਜ਼ਰ ਸਨ। ਇਥੋਂ ਦੇ ਫੇਜ-9 ਦੀ ਮਾਰਕੀਟ ਵਿਚ ਮੇਅਰ ਨੇ ਕਿਹਾ ਕਿ ਇਸ ਮਾਰਕੀਟ ਵਿੱਚ ਨਾ ਸਿਰਫ ਲਾਲ ਪੱਥਰ ਲਗਾਇਆ ਜਾਣਾ ਹੈ ਸਗੋਂ ਪੂਰੀ ਮਾਰਕੀਟ ਦੇ ਅੱਗੇ ਵਧੀਆ ਰੇਲਿੰਗ ਲਗਾਈ ਜਾਣੀ ਹੈ। ਬਾਕੀ ਮਾਰਕੀਟਾਂ ਵਿਚ ਇਹ ਕੰਮ ਨੇਪਰੇ ਚੜ੍ਹ ਚੁਕਿਆ ਹੈ ਪਰ ਫੇਜ-9 ਦੀ ਇਹ ਮਾਰਕੀਟ ਰਹਿ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਪਾਰਦਰਸ਼ਤਾ ਨਾਲ ਕੰਮ ਕਰ ਰਹੀ ਹੈ ਅਤੇ ਮੁਹਾਲੀ ਦੇ ਲੋਕਾਂ ਦੇ ਸੁਝਾਅ ਅਤੇ ਰਾਏ ਅਨੁਸਾਰ ਵਿਕਾਸ ਕਾਰਜ ਕਰ ਰਹੀ ਹੈ। ਇਸ ਮੌਕੇ ਐੱਸਡੀਓ ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ ਢਿਲੋਂ, ਅਸ਼ੋਕ ਕੁਮਾਰ, ਮਨੋਜ ਮੱਕੜ, ਅਨਿਲ ਆਨੰਦ, ਹਰਦੇਵ ਸਿੰਘ ਰਾਣਾ, ਹਰਪ੍ਰੀਤ ਸਿੰਘ, ਅਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਹਰਦੇਵ ਸਿੰਘ ਰਾਣਾ, ਸੇਖੋਂ ਜੀ ਮੰਦਰ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।