ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 24 ਜੁਲਾਈ
ਮੁੱਲਾਂਪੁਰ ਗਰੀਬਦਾਸ ਵਿੱਚ ਇਕ ਲੜਕੀ ਕਰੋਨਾ ਪਾਜ਼ੇਟਿਵ ਆਉਣ ਕਾਰਨ ਪਿੰਡ ਵਿੱਚ ਸਹਿਮ ਅਤੇ ਡਰ ਦਾ ਮਾਹੌਲ ਬਣ ਗਿਆ ਹੈ। ਐੱਸਐੱਮਓ ਡਾਕਟਰ ਕੁਲਜਿੰਦਰ ਕੌਰ ਨੇ ਦੱਸਿਆ ਕਿ ਸ਼ੀਤਲ ਨਾਮ ਦੀ ਲੜਕੀ ਜੋ ਕਿ ਫੋਰਟਿਸ ਹਸਪਤਾਲ ’ਚ ਸਟਾਫ ਨਰਸ ਵਜੋਂ ਕੰਮ ਕਰਦੀ ਹੈ, ਜਿਸ ਨੂੰ ਥੋੜਾ ਬਿਮਾਰ ਹੋਣ ਮਗਰੋਂ ਉਸ ਦਾ ਕਰੋਨਾ ਟੈਸਟ ਵੀ ਲਿਆ ਗਿਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਉਣ ਕਰਕੇ ਉਸ ਨੂੰ ਇੱਕ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਅਤੇ ਪਰਿਵਾਰ ਦੇ ਚਾਰ ਮੈਂਬਰਾਂ ਮਾਤਾ, ਪਿਤਾ, ਭੈਣ, ਭਰਾ ਦਾ ਟੈਸਟ ਲੈਂਦਿਆਂ ਉਨਾਂ ਨੂੰ ਵੀ ਕਰੀਬ ਪੰਦਰਾਂ ਦਿਨਾਂ ਲਈ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ।
ਅੰਬਾਲਾ ’ਚ 49 ਨਵੇਂ ਕਰੋਨਾ ਕੇਸ ਆਏ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਅੰਬਾਲਾ ਜ਼ਿਲ੍ਹੇ ’ਚ ਕੁੱਲ 49 ਕਰੋਨਾ ਪਾਜ਼ੇਟਿਵ ਕੇਸ ਆਏ ਹਨ, ਜਿਨ੍ਹਾਂ ਵਿਚੋਂ 24 ਕੇਸ ਅੰਬਾਲਾ ਸ਼ਹਿਰ ਦੇ ਹਨ, 11 ਅੰਬਾਲਾ ਛਾਉਣੀ ਦੇ, 5-5 ਬਰਾੜਾ ਅਤੇ ਨਰਾਇਣਗੜ੍ਹ ਦੇ ਅਤੇ ਦੋ-ਦੋ ਕੇਸ ਬਰਾੜਾ ਅਤੇ ਚੌੜਮਸਤਪੁਰ ਦੇ ਹਨ।