ਆਤਿਸ਼ ਗੁਪਤਾ
ਚੰਡੀਗੜ੍ਹ, 16 ਨਵੰਬਰ
ਇੱਥੋਂ ਦੇ ਸੈਕਟਰ-17 ਵਿੱਚ ਸਥਿਤ ਨਿੱਜੀ ਹੋਟਲ ਦੇ ਕਮਰੇ ਵਿੱਚ ਔਰਤ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਜਿਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੂੰ ਮ੍ਰਿਤਕ ਕਰਾਰ ਦੇ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਮਿਲੀ ਗੋਇਲ (46) ਵਾਸੀ ਪੰਚਕੂਲਾ ਵਜੋਂ ਹੋਈ ਹੈ। ਘਟਨਾ ਸਬੰਧੀ ਥਾਣਾ ਸੈਕਟਰ-17 ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮਿਲੀ ਆਪਣੀ ਮਹਿਲਾ ਦੋਸਤ ਨਾਲ ਹੋਟਲ ਵਿੱਚ ਆਈ ਸੀ, ਜੋ 13 ਨਵੰਬਰ ਨੂੰ ਹੀ ਹੋਟਲ ’ਚੋਂ ਚਲੀ ਗਈ ਸੀ। ਪਰ ਉਹ ਖ਼ੁਦ ਹੋਟਲ ਵਿੱਚ ਹੀ ਰੁਕ ਗਈ ਸੀ। ਹੋਟਲ ਸਟਾਫ਼ ਅੱਜ ਦੁਪਹਿਰ ਸਮੇਂ ਕਮਰੇ ਦੀ ਸਫ਼ਾਈ ਲਈ ਪਹੁੰਚਿਆ ਤਾਂ ਔਰਤ ਬੇਹੋਸ਼ ਪਈ ਸੀ। ਉਸ ਨੂੰ ਤੁਰੰਤ ਸੈਕਟਰ-16 ਦੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਹੈ। ਥਾਣਾ ਸੈਕਟਰ-17 ਦੀ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਮੋਰਚਰੀ ਵਿੱਚ ਰੱਖ ਦਿੱਤੀ ਹੈ।