ਪੱਤਰ ਪ੍ਰੇਰਕ
ਪੰਚਕੂਲਾ, 31 ਮਾਰਚ
ਪੰਚਕੂਲਾ ਵਿੱਚ 2 ਅਪਰੈਲ ਤੋਂ ਮਾਤਾ ਮਨਸਾ ਦੇਵੀ ਦਾ ਨਵਰਾਤਰੀ ਮੇਲਾ ਸ਼ੁਰੂ ਹੋਵੇਗਾ, ਜਿਸ ਦੌਰਾਨ ਸੁਰੱਖਿਆ ਲਈ 1000 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ 15 ਪੁਲੀਸ ਨਾਕੇ ਲਗਾਏ ਗਏ ਹਨ ਤੇ ਮੇਲੇ ਵਿੱਚ ਸ਼ਰਧਾਲੂਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਸਹਾਇਤਾ ਕੇਂਦਰ ਵੀ ਬਣਾਇਆ ਗਿਆ ਹੈ, ਜਿੱਥੇ ਪੁਲੀਸ ਮਹਿਲਾ ਤੇ ਪੁੁਰਸ਼ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੇਲੇ ਦੌਰਾਨ ਵਿਸ਼ੇਸ਼ ਐਂਟੀ ਸਾਬੋਤਾਜ ਟੀਮ ਤੋਂ ਇਲਾਵਾ, ਡੋਰ ਫਰੇਮ ਮੈਟਲ ਡਿਟੈਕਟਰ, ਆਫ਼ਤ ਪ੍ਰਬੰਧਨ ਟੀਮ, ਬੰਬ ਡਿਸਪੋਜ਼ਲ ਸਕੁਐਡ, ਐਂਬੂਲੈਂਸ, ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਸਨ। ਡੀਸੀਪੀ ਮੋਹਿਤ ਹਾਂਡਾ ਨੇ ਲੋਕਾਂ ਅਪੀਲ ਕੀਤੀ ਮੇਲੇ ਦੌਰਾਨ ਜਾਂ ਆਸ-ਪਾਸ ਕਿਸੇ ਜਨਤਕ ਥਾਂ ’ਤੇ ਕੋਈ ਵੀ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਮੇਲੇ ਪੀਸੀਆਰ ਅਤੇ ਈਆਰਵੀ (ਡਾਇਲ 112) ਵਾਹਨ ਵੀ ਹਾਜ਼ਰ ਰਹਿਣਗੇ। ਇਸ ਤੋਂ ਇਲਾਵਾ ਕਾਲੀ ਮਾਤਾ ਮੰਦਿਰ ਕਾਲਕਾ ਤੇ ਮਾਤਾ ਮੰਦਿਰ ਰਾਏਪੁਰਰਾਣੀ ਇਲਾਕੇ ਵਿੱਚ ਵੀ 300 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।