ਲਾਲੜੂ: ਲਾਲੜੂ ਪੁਲੀਸ ਨੇ ਗਸ਼ਤ ਦੌਰਾਨ ਨੇਪਾਲ ਦੇ 14 ਸਾਲਾ ਨਾਬਾਲਗ ਲੜਕੇ ਨੂੰ 2 ਕਿਲੋ ਗਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਪੁਲੀਸ ਅਨੁਸਾਰ ਨਸ਼ਾ ਤਸਕਰ ਗਰੋਹ ਉਕਤ ਲੜਕੇ ਨੂੰ ਕੂਰੀਅਰ ਬੁਆਏ ਦੇ ਤੌਰ ’ਤੇ ਵਰਤ ਰਿਹਾ ਸੀ। ਥਾਣਾ ਮੁਖੀ ਲਾਲੜੂ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਲੜਕੇ ਦਾ ਕਹਿਣਾ ਹੈ ਕਿ ਪਿਛਲੇ ਸਾਲ ਉਸ ਦੇ ਪਿਤਾ ਦੀ ਮੌਤ ਹੋ ਜਾਣ ਤੋਂ ਬਾਅਦ ਉਹ ਸ਼ਿਮਲਾ ਵਿੱਚ ਕੰਮ ਕਰ ਰਹੀ ਆਪਣੀ ਮਾਂ ਕੋਲ ਜਾਣਾ ਚਾਹੁੰਦਾ ਸੀ, ਨੇਪਾਲ ਦੇ ਰਹਿਣ ਵਾਲੇ ਇਕ ਸੁਨੀਲ ਨਾਮੀ ਵਿਅਕਤੀ ਨੇ ਉਸ ਨੂੰ ਉਸ ਦੀ ਮਾਂ ਨਾਲ ਮਿਲਾਉਣ ਦੇ ਬਦਲੇ ਉਸ ਦਾ ਪਾਰਸਲ ਉਸ ਦੇ ਬੈਗ ਵਿੱਚ ਪਾ ਕੇ ਨੇਪਾਲ ਤੋਂ ਸ਼ਿਮਲਾ ਭੇਜ ਦਿੱਤਾ, ਜੋ ਰਸਤੇ ਵਿੱਚ ਲਾਲੜੂ ਪੁਲੀਸ ਦੇ ਧੱਕੇ ਚੜ੍ਹ ਗਿਆ। ਜਿਸ ਨੂੰ ਅਦਾਲਤ ਵਿੱਚ ਪੇਸ ਕੀਤਾ, ਅਦਾਲਤ ਨੇ ਉਸ ਨੂੰ ਬਾਲ ਜੇਲ੍ਹ ਹੁਸ਼ਿਆਰਪੁਰ ਭੇਜ ਦਿੱਤਾ ਹੈ। -ਪੱਤਰ ਪ੍ਰੇਰਕ