ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 9 ਅਕਤੂਬਰ
ਚੰਡੀਗੜ੍ਹ ਦੇ ਪਿੰਡ ਖੁੱਡਾ ਲਹੌਰਾ ਤੋਂ ਪੰਜਾਬ ਵੱਲ ਨੂੰ ਜਾਂਦੀ ਪਟਿਆਲਾ ਕੀ ਰਾਉ ਸੜਕ ਕਿਨਾਰੇ ਨਗਰ ਕੌਂਸਲ ਨਵਾਂ ਗਾਉਂ ਅਧੀਨ ਪੈਂਦੀ ਜਨਤਾ ਕਲੋਨੀ ਦੇ ਵੱਡੀ ਗਿਣਤੀ ਇਕੱਠੇ ਹੋਏ ਲੋਕਾਂ ਨੇ ਕੱਚੀ ਲਿੰਕ ਸੜਕ ਬਣਾਉਣ ਦੇ ਮੁੱਦੇ ਨੂੰ ਲੈ ਕੇ ਅੱਜ ਚੰਡੀਗੜ੍ਹ ਅਤੇ ਪੰਜਾਬ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਅਰੇਬਾਜ਼ੀ ਕਰਦਿਆਂ ਸੜਕ ’ਤੇ ਹੀ ਜਾਮ ਲਗਾ ਦਿੱਤਾ।
ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਟਿਆਲਾ ਕੀ ਰਾਓ ਨਦੀ ਤੋਂ ਜਨਤਾ ਕਲੋਨੀ ਨੂੰ ਜਾਂਦੀ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ, ਜਿਸ ਨੂੰ ਕੁਝ ਲੋਕਾਂ ਨੇ ਈਰਖਾਵੱਸ ਵੱਲੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਕੰਮ ਰੁਕਵਾ ਦਿੱਤਾ। ਉਨ੍ਹਾਂ ਜਨਤਾ ਕਾਲੋਨੀ ਅਤੇ ਇਲਾਕਾ ਨਿਵਾਸੀਆਂ ਦੀ ਤਰਫੋਂ ਪੁਰਜ਼ੋਰ ਨਿਖੇਧੀ ਕੀਤੀ ਅਤੇ ਲਦੀ ਹੀ ਸੜਕ ਦੀ ਮੁਰੰਮਤ ਦਾ ਭਰੋਸਾ ਦਿੱਤਾ। ਇਸ ਮੌਕੇ ਕੰਗ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰਾਜਪਾਲ ਨੂੰ ਮਿਲ ਕੇ ਇਹ ਸੜਕ ਨੂੰ ਬਣਵਾਉਣ ਲਈ ਪੂਰੀ ਕੋਸ਼ਿਸ਼ ਕਰਨਗੇ। ਇਸ ਮੌਕੇ ਨਗਰ ਕੌਂਸਲ ਨਵਾਂ ਗਾਉਂ ਦੇ ਕੌਂਸਲਰ ਅਵਤਾਰ ਸਿੰਘ ਤਾਰੀ, ਸਾਬਕਾ ਕੌਂਸਲਰ ਦਲਬੀਰ ਸਿੰਘ ਪੱਪੀ ਆਦਿ ਵੀ ਹਾਜ਼ਰ ਸਨ।