ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 17 ਸਤੰਬਰ
ਸ਼੍ਰੋਮਣੀ ਸੇਵਾ ਰਤਨ, ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਅੱਜ ਪਿੰਡ ਰੰਧਾਵਾ ਪਹੁੰਚ ਕੇ ਬਜ਼ੁਰਗ ਨਿਹੰਗ ਬਾਬਾ ਹਰਦਿਆਲ ਸਿੰਘ ਰੰਧਾਵਾ (93) ਦਾ ਹਾਲਚਾਲ ਪੁੱਛਿਆ। ਇਸ ਮੌਕੇ ਉਨ੍ਹਾਂ ਨੇ ਬਾਬਾ ਹਰਦਿਆਲ ਸਿੰਘ ਰੰਧਾਵਾ ਦੀ ਪੰਥ ’ਤੇ ਕੌਮ ਲਈ ਕੀਤੀ ਸੇਵਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ। ਬਾਬਾ ਬਲਵੀਰ ਸਿੰਘ ਨੇ ਕਿਹਾ ਕਿ ਸੰਤ ਹਰੀ ਸਿੰਘ ਰੰਧਾਵਾ ਵਾਲਿਆਂ ਦੀ ਸਿੱਖ ਪੰਥ ਲਈ ਵੱਡਮੁੱਲੀ ਸੇਵਾ ਅਤੇ ਉਨ੍ਹਾਂ ਦੇ ਪੁੱਤਰ ਭਾਈ ਗੁਰਪੀਤ ਸਿੰਘ ਰੰਧਾਵਾ ਵੱਲੋਂ ਕਾਰਜਕਾਰਨੀ ਮੈਬਰ ਸ਼੍ਰੋਮਣੀ ਕਮੇਟੀ ਵਜੋਂ ਨਿਭਾਈ ਜਾ ਰਹੀ ਸੇਵਾ ਇੱਕ ਮਿਸਾਲ ਹੈ। ਇਸ ਮੌਕੇ ਬਾਬਾ ਹਰੀ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ 1974 ਵਿੱਚ ਆਪਣੇ ਵੱਡੇ ਭਰਾ ਹਰਦਿਆਲ ਸਿੰਘ ਨੂੰ ਨਿਹੰਗ ਸਿੰਘ ਜਥੇਬੰਦੀ ਵਿੱਚ ਭਰਤੀ ਕਰਾ ਕੇ ਆਏ ਸਨ, ਜਿਨ੍ਹਾਂ ਨੇ ਤਨਦੇਹੀ ਨਾਲ 50 ਸਾਲ ਪੰਥ ਦੀ ਸੇਵਾ ਕੀਤੀ। ਇਸ ਮੌਕੇ ਬਾਬਾ ਬਲਵੀਰ ਸਿੰਘ ਨੇ ਹਰਦਿਆਲ ਸਿੰਘ ਦਾ ਸਨਮਾਨ ਵੀ ਕੀਤਾ। ਇਸ ਸੰਤ ਮੌਕੇ ਗੁਰਮੁੱਖ ਸਿੰਘ ਧਨੌਲੇ ਵਾਲੇ, ਗੁਰਪ੍ਰੀਤ ਸਿੰਘ ਬਾਵਾ, ਬਾਬਾ ਰਣਜੋਧ ਸਿੰਘ ਨਿਹੰਗ, ਬਾਬਾ ਵਿਸ਼ਵਪ੍ਰਤਾਪ ਸਿੰਘ ਨਿਹੰਗ, ਬਾਬਾ ਬਲਦੇਵ ਸਿੰਘ ਨਿਹੰਗ, ਬਾਬਾ ਚਰਨ ਸਿੰਘ ਨਿਹੰਗ, ਨਿਹੰਗ ਲਾਡੀ ਸਿੰਘ , ਬਾਬਾ ਭੁੱਲਰ ਅਤੇ ਬਲਜਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ।