ਹਰਜੀਤ ਸਿੰਘ
ਜ਼ੀਰਕਪੁਰ, 9 ਦਸੰਬਰ
ਇਥੋਂ ਦੀ ਪੁਰਾਣੀ ਕਾਲਕਾ ਸੜਕ ਦੀ ਹਾਲਤ ਕਾਫੀ ਖਸਤਾ ਬਣੀ ਹੋਈ ਹੈ। ਪਾਣੀ ਦੀ ਨਿਕਾਸੀ ਲਈ ਡਰੇਨ ਲਾਈਨ ਪਾਉਣ ਲਈ ਇਸ ਸੜਕ ਦੀ ਥਾਂ ਥਾਂ ਤੋਂ ਖੁਦਾਈ ਕੀਤੀ ਹੋਈ ਹੈ ਜਿਸ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੀਂਹ ਦੌਰਾਨ ਪੰਚਕੂਲਾ ਤੋਂ ਆਉਣ ਵਾਲੇ ਪਾਣੀ ਨਾਲ ਢਕੋਲੀ ਖੇਤਰ ਵਿੱਚ ਪਾਣੀ ਭਰ ਜਾਂਦਾ ਹੈ, ਜਿ;ਸ ਦੇ ਹੱਲ ਲਈ ਡੇਰਾਬੱਸੀ ਨੂੰ ਮੁਬਾਰਿਕਪੁਰ ਦੇ ਰਸਤੇ ਤੋਂ ਜ਼ੀਰਕਪੁਰ ਦੇ ਢਕੋਲੀ ਖੇਤਰ ਨਾਲ ਜੋੜਨ ਵਾਲੀ ਪੁਰਾਣੀ ਕਾਲਕਾ ਸੜਕ ਵਿੱਚ ਦੀ ਢਕੋਲੀ ਤੋਂ ਇਸ ਸੜਕ ਦੇ ਰਾਹੀਂ ਘੱਗਰ ਨਦੀ ਤੱਕ ਪਾਣੀ ਦੀ ਨਿਕਾਸੀ ਲਾਈਨ ਪਾਈਆਂ ਜਾ ਰਹੀਆਂ ਹਨ। ਇਸ ਸੜਕ ਨੂੰ ਲੋਕ ਪੰਚਕੂਲਾ, ਹਿਮਾਚਲ ਆਉਣ ਜਾਣ ਲਈ ਵਰਤਦੇ ਹਨ। ਸੜਕ ’ਤੇ ਸਥਿਤ ਪਿੰਡ ਗਾਜ਼ੀਪੁਰ, ਨਗਲਾ, ਸਨੌਲੀ, ਕਿਸ਼ਨਪੁਰਾ, ਢਕੋਲੀ, ਢਕੋਲਾ ਸਮੇਤ ਐਮ.ਐਸ.ਐਨਕਲੇਵ ਤੇ ਹੋਰ ਰਿਹਾਇਸ਼ੀ ਕਲੋਨੀਆਂ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਣਜੀਤ ਸਿੰਘ ਗਾਜ਼ੀਪੁਰ, ਪਿੰਡ ਸਨੌਲੀ ਤੋਂ ਗੁਰਜਿੰਦਰ ਸਿੰਘ ਜ਼ੈਲਦਾਰ, ਕੁਲਦੀਪ ਸਿੰਘ ਆਦਿ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਕਾਫੀ ਕੰਮ ਤੇਜ਼ੀ ਨਾਲ ਨਹੀਂ ਕੀਤਾ ਜਾ ਰਿਹਾ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗਿਰੀਸ਼ ਵਰਮਾ ਨੇ ਕਿਹਾ ਕਿ ਸਬੰਧਿਤ ਠੇਕੇਦਾਰ ਨੂੰ ਕੰਮ ਛੇਤੀ ਪੂੁਰਾ ਕਰਨ ਦੀ ਹਦਾਇਤ ਕੀਤੀ ਜਾਵੇਗੀ।