ਬਨੂੜ: ਸੀਐੱਚਸੀ ਬਨੂੜ ਦੀ ਐੱਸਐੱਮਓ ਡਾ. ਰਵਨੀਤ ਕੌਰ ਦਾ ਤਬਾਦਲਾ ਦਿੜ੍ਹਬਾ ਸੰਗਰੂਰ ਵਿੱਚ ਹੋ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਪੀਐੱਚਸੀ ਹਰਪਾਲਪੁਰ ਤੋਂ ਬਦਲ ਕੇ ਨਵੇਂ ਆਏ ਐੱਸਐੱਮਓ ਰਜਨੀਤ ਕੌਰ ਰੰਧਾਵਾ ਨੇ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਉਨਾਂ ਦਾ ਸਮੂਹ ਸਟਾਫ ਤੇ ਆਸ਼ਾ ਵਰਕਰ ਫੈਸਿਲੀਏਟਰ ਦੀ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਕੌਰ, ਜਨਰਲ ਸਕੱਤਰ ਪਰਮਜੀਤ ਕੌਰ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਵਾਗਤ ਕੀਤਾ। ਨਵ-ਨਿਯੁਕਤ ਐੱਸਐੱਮਓ ਨੇ ਕਿਹਾ ਹਰ ਮਰੀਜ਼ ਨੂੰ ਢੁਕਵੀਂ ਸਿਹਤ ਸੇਵਾ ਯਕੀਨੀ ਬਣਾਈ ਜਾਵੇਗੀ। -ਪੱਤਰ ਪ੍ਰੇਰਕ