ਪੱਤਰ ਪ੍ਰੇਰਕ
ਖਰੜ, 28 ਜੁਲਾਈ
ਨਗਰ ਕੌਂਸਲ ਖਰੜ ਵੱਲੋਂ ਦਸਮੇਸ਼ ਨਗਰ ਦੇ ਗੁਰਦੁਆਰਾ ਰੋਡ ਦੀ ਉਸਾਰੀ ਸਬੰਧੀ ਅੱਜ ਜੋਗਿੰਦਰ ਕੌਰ ਸਹੋਤਾ ਦੀ ਅਗਵਾਈ ਹੇਠ ਲੋਕਾਂ ਨੇ ਰੋਸ ਪ੍ਰਗਟਾਵਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਉਸਾਰੀ ਦੇ ਕੰਮ ਬਿਨਾਂ ਯੋਜਨਾਬੰਦੀ ਦੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਦਸਮੇਸ਼ ਗੁਰਦੁਆਰਾ ਸਾਹਿਬ ਦੀ ਸੜਕ ਉਸਾਰਨ ਤੋਂ ਪਹਿਲਾਂ ਇਸ ਦੀ ਨਿਸ਼ਾਨਦੇਹੀ ਕਰਵਾ ਕੇ ਨਾਜਾਇਜ਼ ਕਬਜ਼ੇ ਚੁਕਵਾਏ ਜਾਣੇ ਚਾਹੀਦੇ ਹਨ। ਲੋਕਾਂ ਦੀ ਸ਼ਿਕਾਇਤ ਹੈ ਕਿ ਸੀਵਰੇਜ ਦੀ ਪਾਈਪ ਛੋਟੀ ਹੋਣ ਕਰਕੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ ਜਾਂਦਾ ਹੈੈ। ਇਸ ਕਰਕੇ ਇੱਥੇ ਵੱਧ ਸਮਰੱਥਾ ਦੀ ਵੱਡੀ ਪਾਇਪ ਲਾਈਨ ਪਾਈ ਜਾਵੇ। ਇਸ ਮੌਕੇ ਜਸਬੀਰ ਕੌਰ, ਅਮਰਜੀਤ ਕੌਰ, ਸੁਰਜੀਤ ਕੌਰ, ਨਿਰਵੈਰ ਕੌਰ, ਰਾਜਿੰਦਰ ਕੌਰ, ਸਿਮਰਨਜੀਤ ਕੌਰ, ਬਲਬੀਰ ਕੌਰ, ਜਸਪਾਲ ਕੌਰ, ਰੁਪਿੰਦਰ ਕੌਰ, ਸੁਰਜੀਤ ਕੌਰ ਤੇ ਦੁਕਾਨਦਾਰ ਭਾਈਚਾਰੇ ਵਲੋਂ ਸੁਰਿੰਦਰ ਸਿੰਘ, ਮਲਕੀਤ ਸਿੰਘ, ਸੰਜੈ ਭਸੀਨ, ਬਲਵੀਰ ਸਿੰਘ ਅਤੇ ਹੋਰ ਸੱਜਣ ਮੌਜੂਦ ਸਨ।