ਪੱਤਰ ਪ੍ਰੇਰਕ
ਚੰਡੀਗੜ੍ਹ, 27 ਅਕਤੂਬਰ
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ) ਦੀ ਹਰ ਸਾਲ ਹੋਣ ਵਾਲੀ ਸੈਸ਼ਨ 2022-23 ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਪੂਟਾ ਦੇ ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਦੱਸਿਆ ਕਿ ਚੋਣਾਂ ਸਬੰਧੀ ਐਸੋਸੀਏਸ਼ਨ ਦੀ ਕਾਰਜਕਾਰਨੀ ਦੇ 14 ਅਕਤੂਬਰ ਨੂੰ ਲਏ ਗਏ ਫ਼ੈਸਲੇ ਮਗਰੋਂ ਪ੍ਰੋ. ਵਿਜੇ ਨਾਗਪਾਲ ਨੂੰ ਰਿਟਰਨਿੰਗ ਅਫ਼ਸਰ ਨਿਯੁਕਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਹਿਮਤੀ ਵੀ ਦੇ ਦਿੱਤੀ ਹੈ। ਵੋਟਾਂ 17 ਨਵੰਬਰ ਨੂੰ ਪੈਣਗੀਆਂ।
ਪ੍ਰੋ. ਨੌਰਾ ਨੇ ਦੱਸਿਆ ਕਿ ਚੋਣ ਲਈ ਐਸੋਸੀਏਸ਼ਨ ਮੈਂਬਰਾਂ ਦੀ ਮੁੱਢਲੀ ਸੂਚੀ ਜਲਦ ਹੀ ਜਾਰੀ ਕਰ ਦਿੱਤੀ ਜਾਵੇਗੀ। ਜਿਹੜੇ ਅਧਿਆਪਕ ਆਨਲਾਈਨ ਵਿਧੀ ਰਾਹੀਂ ਸਾਲ 2022 -23 ਲਈ ਸਬਸਕ੍ਰਿਪਸ਼ਨ ਫੀਸ ਦੀ ਕਟੌਤੀ ਲਈ ਆਪਣੀ ਸਹਿਮਤੀ ਨਹੀਂ ਦੇ ਸਕੇ, ਉਹ ਹੁਣ ਨਕਦ ਭੁਗਤਾਨ ਲਈ ਐਸੋਸੀਏਸ਼ਨ ਦੇ ਕੈਸ਼ੀਅਰ ਡਾ. ਨਿਤਿਨ ਅਰੋੜਾ ਨਾਲ ਸੰਪਰਕ ਕਰ ਸਕਦੇ ਹਨ।