ਪੱਤਰ ਪੇ੍ਰਕ
ਮੁੱਲਾਂਪੁਰ ਗ਼ਰੀਬਦਾਸ, 29ਸਤੰਬਰ
ਨਿਊ ਚੰਡੀਗੜ੍ਹ ਖੇਤਰ ਦੀਆਂ ਮੁੱਖ ਸੜਕਾਂ ’ਤੇ ਦਿਨ-ਰਾਤ ਘੁੰਮਦੇ ਆਵਾਰਾ ਪਸ਼ੂ ਲੋਕਾਂ ਲਈ ਮੁਸੀਬਤ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚੋਂ ਨਿਕਲਦੀ ਸਿੱਸਵਾਂ ਤੋਂ ਬੱਦੀ ਮਾਰਗ ਸਮੇਤ ਪਿੰਡਾਂ ਸਿੱਸਵਾਂ, ਪੜੌਲ, ਜੈਂਤੀਮਾਜਰੀ, ਕਾਨੇ ਦਾ ਵਾੜਾ, ਨਵਾਂ ਗਾਉਂ, ਸ਼ਿੰਗਾਰੀਵਾਲ, ਹੁਸ਼ਿਆਰਪੁਰ, ਮਾਜਰਾ, ਪੱਲਣਪੁਰ, ਦਿੱਲੂਆਂ, ਖੱਦਰੀ, ਰਤਵਾੜਾ, ਰਸੂਲਪੁਰ, ਰਾਣੀ ਮਾਜਰਾ, ਕੰਸਾਲਾ, ਕਰਤਾਰਪੁਰ, ਮੁੱਲਾਂਪੁਰ ਗ਼ਰੀਬਦਾਸ, ਫਿਰੋਜ਼ਪੁਰ ਬੰਗਰ, ਭੜੌਜੀਆਂ, ਤੀੜਾ, ਤੋਗਾਂ, ਸੈਣੀਮਾਜਰਾ ਆਦਿ ਵਿਖੇ ਕਿਸਾਨਾਂ ਦੇ ਖੇਤਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਵੀ ਇਹ ਪਸ਼ੂ ਉਜਾੜਦੇ ਰਹਿੰਦੇ ਹਨ। ਆਪਸ ਵਿੱਚ ਭਿੜਦੇ ਹੋਏ ਇਹ ਆਵਾਰਾ ਪਸ਼ੂ ਸੜਕਾਂ ਉਤੇ ਚੱਲਦੀ ਤੇਜ ਰਫਤਾਰ ਆਵਾਜਾਈ ਦੌਰਾਨ ਸੜਕ ਉੇਤੇ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ।
ਲੋਕਾਂ ਨੇ ਮੰਗ ਕੀਤੀ ਕਿ ਸੜਕਾਂ ’ਤੇ ਘੁੰਮਦੇ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਬੰਦੋਬਸਤ ਕੀਤਾ ਜਾਵੇ।
ਮੁੱਲਾਂਪੁਰ ਗ਼ਰੀਬਦਾਸ ਵਿੱਚ ਮੁੱਖ ਸੜਕ ’ਤੇ ਘੁੰਮਦੇ ਆਵਾਰਾ ਪਸ਼ੂ। -ਫੋਟੋ :ਚੰਨੀ