ਪੱਤਰ ਪ੍ਰੇਰਕ
ਚੰਡੀਗੜ੍ਹ, 17 ਮਈ
ਪੰਜਾਬ ਯੂਨੀਵਰਸਿਟੀ ਕੈਂਪਸ ਦੇ ਰਿਹਾਇਸ਼ੀ ਖੇਤਰ ਵਿੱਚਲੇ ‘ਟੀਚਰਜ਼ ਫਲੈਟਸ’ ਅਤੇ ‘ਨਿਊ ਟੀਚਰਜ਼ ਫਲੈਟਸ’ ਵਿੱਚ ਰਹਿ ਰਹੇ ਕਰੋਨਾ ਮਰੀਜ਼ਾਂ ਦੇ ਪਰਿਵਾਰਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਮਤਲਬ ਇਹ ਕਿ ਜੇਕਰ ਕਿਸੇ ਇੱਕ ਪਰਿਵਾਰ ਵਿੱਚ ਕੋਈ ਵਿਅਕਤੀ ਕਰੋਨਾ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਮਰੀਜ਼ ਨੂੰ ਇਕਾਂਤਵਾਸ ਕਰਨ ਲਈ ਇਨ੍ਹਾਂ ਫਲੈਟਾਂ ਵਿੱਚ ਉਚਿਤ ਜਗ੍ਹਾ ਦਾ ਪ੍ਰਬੰਧ ਨਹੀਂ ਹੈ।
ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਮ੍ਰਿਤੁੰਜਯ ਕੁਮਾਰ ਅਤੇ ਜਨਰਲ ਸਕੱਤਰ ਪ੍ਰੋ. ਅਮਰਜੀਤ ਸਿੰਘ ਨੌਰਾ ਨੇ ਉਪ-ਕੁਲਪਤੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਰਿਹਾਇਸ਼ੀ ਖੇਤਰ ਵਿੱਚ ਆ ਰਹੇ ਕਰੋਨਾ ਮਰੀਜ਼ਾਂ ਨੂੰ ਇਕਾਂਤਵਾਸ ਕਰਨ ਲਈ ਪੀਯੂ ਵਿਚਲੇ ਫੈਕਲਟੀ ਹਾਊਸ ਵਿੱਚ ਪ੍ਰਬੰਧ ਕੀਤੇ ਜਾਣ।
ਪੰਜਾਬ ਯੂਨੀਵਰਸਿਟੀ ਨੇ ਦਫ਼ਤਰੀ ਕੰਮ ਕਾਜ ਦਾ ਸਮਾਂ ਬਦਲਿਆ
ਪੰਜਾਬ ਯੂਨੀਵਰਸਿਟੀ ਨੇ ਦੋ ਦਿਨ 18 ਅਤੇ 19 ਮਈ ਨੂੰ ਦਫ਼ਤਰ ਦੇ ਕੰਮ-ਕਾਜ ਦਾ ਸਮਾਂ ਸਵੇਰ 9 ਵਜੇ ਤੋਂ ਦੁਪਿਹਰ 2 ਵਜੇ ਤੱਕ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ 25 ਫੀਸਦੀ ਸਟਾਫ਼ ਕੰਮ ਕਰੇਗਾ। ਸ਼ੁੱਕਰਵਾਰ 21 ਮਈ ਨੂੰ ਕੋਈ ਵੀ ਪਬਲਿਕ ਡੀਲਿੰਗ ਨਹੀਂ ਹੋਵੇਗੀ।