ਸੰਜੀਵ ਬੱਬੀ
ਚਮਕੌਰ ਸਾਹਿਬ, 15 ਜੁਲਾਈ
ਪਿੰਡ ਹਾਫਿਜ਼ਾਬਾਦ ’ਚ ਇੱਕ ਵਿਅਕਤੀ ਵੱਲੋਂ ਖੋਲ੍ਹੇ ਪੌਲਟਰੀ ਫਾਰਮ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਹਾਲੇ ਤੱਕ ਪੌਲਟਰੀ ਫਾਰਮ ਬੰਦ ਕਰਵਾਉਣ ਕੋਈ ਕਦਮ ਨਹੀਂ ਚੁੱਕਿਆ ਗਿਆ ਜਿਸ ’ਤੇ ਪਿੰਡ ਵਾਸੀਆਂ ਨੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ।
ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਉਕਤ ਪੌਲਟਰੀ ਫਾਰਮ ਕਾਰਨ ਗੰਦੀਆਂ ਮੱਖੀਆਂ ਚ ਲੋਕਾਂ ਦੇ ਘਰਾਂ ਵਿੱਚ ਘੁੰਮ ਰਹੀਆਂ ਹਨ ਜਿਸ ਕਾਰਨ ਕਿਸੇ ਵੀ ਸਮੇਂ ਬਿਮਾਰੀ ਫੈਲ ਸਕਦੀ ਹੈ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇੱਕ ਮਹੀਨੇ ਦੇ ਸਮੇਂ ਦੌਰਾਨ ਉਨ੍ਹਾਂ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਿੰਡ ਵਾਸੀ ਡੀਸੀ ਦਫਤਰ ਅੱਗੇ ਧਰਨਾ ਦੇਣਗੇ।
ਦੂਜੇ ਪਾਸੇ ਜਦੋਂ ਪੌਲਟਰੀ ਫਾਰਮ ਦੇ ਮਾਲਕ ਕੁਲਬੀਰ ਸਿੰਘ ਕਿਹਾ ਕਿ ਉਹ ਹਰ 35 ਦਿਨਾਂ ਬਾਅਦ ਪੌਲਟਰੀ ਫਾਰਮ ਦੀ ਸਫ਼ਾਈ ਕਰਵਾਉਂਦੇ ਹਨ। ਹਰ ਸਮੇਂ ਫਾਰਮ ਵਿੱਚ ਸਫ਼ਾਈ ਲਈ ਵਰਕਰ ਰੱਖੇ ਹੋਏ ਹਨ ਤਾਂ ਕਿਸੇ ਨੂੰ ਪ੍ਰੇਸ਼ਾਨੀ ਨਾ ਹੋਵੇ।