ਲਾਲੜੂ: ਲਾਲੜੂ ਖੇਤਰ ਚ ਲੱਗੀ ਫੈਕਟਰੀਆਂ ਦੀ ਚਿਮਨੀਆਂ ਤੋਂ ਉੱਡਦੀ ਸੁਆਹ ਨੇ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿੱਤ ਕੀਤਾ ਹੋਇਆ ਹੈ, ਜਿਸ ਦੇ ਚਲਦੇ ਇਲਾਕੇ ਵਿੱਚ ਮੀਂਹ ਵਾਂਗ ਪੈ ਰਹੀ ਕਾਲੀ ਸੁਆਹ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੈ। ਇਲਾਕਾ ਵਾਸੀਆਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਗੁਪਤਾ, ਲਖਵਿੰਦਰ ਸਿੰਘ ਹੈਪੀ, ਐਡਵੋਕੇਟ ਮਨਪ੍ਰੀਤ ਸਿੰਘ ਭੱਟੀ, ਲੋਕ ਭਲਾਈ ਸੰਸਥਾ ਦੇ ਪ੍ਰਧਾਨ ਹਰਵਿੰਦਰ ਸਿੰਘ ਝਰਮੜੀ ਸਮੇਤ ਅਨੇਕਾਂ ਆਗੂਆਂ ਨੇ ਦੱਸਿਆ ਕਿਲੋਕ ਅਨੇਕਾਂ ਖਤਰਨਾਕ ਬਿਮਾਰੀਆਂਨਾਲ ਪੀੜਤ ਹੋ ਰਹੇ ਹਨ। ਇਸ ਸਬੰਧੀ ਐੱਸ.ਡੀ.ਐੱਮ ਡੇਰਾਬਸੀ ਕੁਲਦੀਪ ਬਾਵਾ ਨੂੰ ਮੰਗ ਪੱਤਰ ਦੇਣ ’ਤੇ ਉਨ੍ਹਾ ਛੇਤੀ ਮਾਮਲੇ ਦੇ ਹੱਲ ਦਾ ਭਰੋਸਾ ਦਿੱਤਾ ਹੈ। -ਪੱਤਰ ਪ੍ਰੇਰਕ