ਪੱਤਰ ਪ੍ਰੇਰਕ
ਚੰਡੀਗੜ੍ਹ, 22 ਅਪਰੈਲ
ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਅਤੇ ਨਿਗਮ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਅੱਜ ਧਰਤੀ ਦਿਵਸ ਮੌਕੇ ਸੈਕਟਰ 41 ਸਥਿਤ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ ਵਿੱਚ ਬੂਟੇ ਲਾਏ। ਇਸ ਮੌਕੇ ਸਕੂਲ ਦੇ ਡਾਇਰੈਕਟਰ ਜਗਦੀਪ ਸਿੰਘ ਕਾਲੜਾ, ਅਮਨਦੀਪ ਕੌਰ, ਸੰਤ ਲਾਲ ਅਤੇ ਗੁਰਚਰਨ ਸਿੰਘ ਆਦਿ ਹਾਜ਼ਰ ਸਨ।
ਖਰੜ (ਪੱਤਰ ਪ੍ਰੇਰਕ): ਇੱਥੇ ਏਪੀਜੇ ਸਮਾਰਟ ਸਕੂਲ ਵਿੱਚ ਅੱਜ ਧਰਤੀ ਦਿਵਸ ਮਨਾਇਆ ਗਿਆ। ਪ੍ਰੀ. ਨਰਸਰੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਸਾਰੀਆਂ ਗਤੀਵਿਧੀਆਂ ਵਿੱਚ ਵਿਸ਼ੇਸ਼ ਤੌਰ ’ਤੇ ਪੋਸਟਰ ਮੇਕਿੰਗ ਵਿੱਚ ਮੁਹਾਰਤ ਦਿਖਾਈ ਗਈ।
ਮੁੱਲਾਂਪੁਰ ਗਰੀਬਦਾਸ (ਪੱਤਰ ਪੇ੍ਰਕ): ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਧਰਤੀ ਦਿਵਸ ਮੌਕੇ ਅੱਜ ਉਦਘਾਟਨ ਕਰ ਕੇ ਬੂਟੇ ਲਾਉਣ ਦੀ ਸ਼ੁਰੂਆਤ ਕਰਵਾਈ। ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਮੁੱਲਾਂਪੁਰ ਗ਼ਰੀਬਦਾਸ ਵਿੱਚ ਲਗਪਗ ਦੋ ਹਜ਼ਾਰ ਬੂਟੇ ਲਗਾਏ ਜਾ ਰਹੇ ਹਨ। ਵਿਸ਼ਾਲ ਚੌਲਾ ਨੇ ਡੀ ਸੀ ਦਾ ਧੰਨਵਾਦ ਕੀਤਾ। ਡੀਐੱਫਓ ਗੁਰਸਿਮਰਨ ਸਿੰਘ ਬੈਂਸ ਨੇ ਵੀ ਆਪਣੇ ਵਿਚਾਰ ਰੱਖੇ।
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਅੰਬਾਲਾ ਦੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਨੇ ਅੱਜ ਕੌਮਾਂਤਰੀ ਪ੍ਰਿਥਵੀ ਦਿਵਸ ਮਨਾਇਆ। ਕੇਂਦਰੀ ਵਿੱਦਿਆਲਾ ਨੰਬਰ-2 ਅੰਬਾਲਾ ਛਾਉਣੀ ਵਿਚ ਵਿਦਿਆਰਥੀਆਂ ਨੇ ਪ੍ਰਿਥਵੀ ਦੀ ਸੰਭਾਲ ਸਬੰਧੀ ਲਘੂ ਨਾਟਕ ਖੇਡਿਆ। ਇਸ ਤੋਂ ਇਲਾਵਾ ਪੀਕੇਆਰਜੈਨ ਸੀ.ਸੈ ਪਬਲਿਕ ਸਕੂਲ ਅੰਬਾਲਾ ਸ਼ਹਿਰ ਅਤੇ ਸਿੱਖ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਛਾਉਣੀ ਵਿਚ ਵੀ ਕੌਮਾਂਤਰੀ ਪ੍ਰਿਥਵੀ ਦਿਵਸ ਮਨਾਇਆ ਗਿਆ।
ਪੰਚਕੂਲਾ (ਪੱਤਰ ਪ੍ਰੇਰਕ): ਬ੍ਰਿਟਿਸ਼ ਸਕੂਲ ਪੰਚਕੂਲਾ ਨੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ।