ਪੱਤਰ ਪ੍ਰੇਰਕ
ਬਨੂੜ, 9 ਨਵੰਬਰ
ਨੇੜਲੇ ਪਿੰਡ ਅਬਰਾਵਾਂ ਦੇ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਇਸ਼ਤਿਹਾਰਾਂ ’ਤੇ ਅੱਜ ਪੋਚਾ ਫੇਰ ਦਿੱਤਾ। ਨੌਜਵਾਨ ਕਿਸਾਨ ਆਗੂ ਕਮਲਜੀਤ ਲਵਲੀ ਅਬਰਾਵਾਂ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਗੋਲਡੀ ਪੰਚ, ਸਤਨਾਮ ਸਿੰਘ, ਮਨਦੀਪ ਸਿੰਘ, ਮਲਕੀਤ ਸਿੰਘ, ਗੋਲਡੀ, ਸਤਨਾਮ ਸਿੰਘ, ਗੁਰਿੰਦਰ ਸਿੰਘ, ਇੰਦਰਜੀਤ ਸਿੰਘ ਨੇ ਦੱਸਿਆ ਕਿ ਪਿੰਡ ਅਬਰਾਵਾਂ ਦੇ ਨੌਜਵਾਨਾਂ ਵੱਲੋਂ ਲਗਪਗ ਚਾਰ ਮਹੀਨੇ ਪਹਿਲਾਂ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਸੀ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਪਿੰਡ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ ਤੇ ਨਾ ਹੀ ਕੋਈ ਸਿਆਸੀ ਫਲੈਕਸ ਲਗਾਉਣ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਕੰਧਾਂ ’ਤੇ ਇਸ਼ਤਿਹਾਰ ਛਾਪ ਦਿੱਤੇ ਗਏ ਸਨ, ਜਿਸ ਬਾਰੇ ਪਤਾ ਚੱਲਣ ’ਤੇ ਪੋਚਾ ਫੇਰ ਦਿੱਤਾ ਗਿਆ ਹੈ।