ਪੱਤਰ ਪ੍ਰੇਰਕ
ਲਾਲੜੂ, 14 ਜੁਲਾਈ
ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਨੂੰ ਪੱਤਰ ਲਿਖ ਕੇ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਸਣੇ ਦੋ ਮਹੀਨੇ ਦੀ ਤਨਖਾਹ ਤੁਰੰਤ ਰਿਲੀਜ਼ ਦੀ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਰੋਸ ਮੁਜ਼ਾਹਰਾ ਕਰਦਿਆਂ ਚੇਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਯੂਨੀਅਨ ਵਲੋਂ ਕੌਂਸਲ ਦੇ ਦਫਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ 19 ਤੋਂ 23 ਜੁਲਾਈ ਤੱਕ ਭੁੱਖ ਹੜਤਾਲ, ਧਰਨਾ ਤੇ ਰੈਲੀ ਕੀਤੀ ਜਾਵੇਗੀ।
ਯੂਨੀਅਨ ਦੀ ਲਾਲੜੂ ਬਰਾਂਚ ਦੇ ਪ੍ਰਧਾਨ ਕੁਲਦੀਪ ਸਿੰਘ, ਚੇਅਰਮੇਨ ਸੰਜੀਵ ਕੁਮਾਰ, ਜਰਨਲ ਸਕੱਤਰ ਸੁਦੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸੋਮਪਾਲ ਆਦਿ ਨੇ ਕਿਹਾ ਕਿ ਨਗਰ ਕੌਂਸਲ ਤੇ ਕਾਰਜਸਾਧਕ ਅਫਸਰ ਵਲੋਂ ਉਨ੍ਹਾਂ ਨੂੰ ਕਈ ਵਾਰ ਮੀਟਿੰਗ ਦਾ ਟਾਈਮ ਦਿੱਤਾ, ਪਰ ਹਰ ਵਾਰ ਉਹ ਜਥੇਬੰਦੀ ਦੇ ਆਗੂਆਂ ਨੂੰ ਬਿਨਾਂ ਮਿਲੇ ਹੀ ਚਲੇ ਗਏ। ਉਨ੍ਹਾਂ ਕਿਹਾ ਕਿ ਉਨ੍ਹਾ ਦੀ ਜਥੇਬੰਦੀ ਮੰਗ ਕਰਦੀ ਹੈ ਕਿ ਕਰਮਚਾਰੀਆਂ ਦੀਆਂ ਦੋ ਮਹੀਨੇ ਮਈ ਤੇ ਜੂਨ ਦੀਆਂ ਤਨਖਾਹਾਂ ਤੁਰੰਤ ਰਿਲੀਜ਼ ਕੀਤੀਆਂ ਜਾਣ। ਠੇਕੇਦਾਰ ਰਾਹੀਂ ਕਰਮਚਾਰੀਆਂ ਦਾ ਕੱਟਿਆ ਗਿਆ ਪੀ.ਪੀ.ਐੱਫ ਅਕਤੂਬਰ 2021 ਤੋਂ ਹੁਣ ਤੱਕ ਜਮ੍ਹਾਂ ਕਰਵਾਇਆ ਜਾਵੇ