ਪੱਤਰ ਪੇ੍ਰਕ
ਮੁੱਲਾਂਪੁਰ ਗ਼ਰੀਬਦਾਸ, 1 ਜੁਲਾਈ
ਉਦੈਪੁਰ ਹੱਤਿਆ ਕਾਂਡ ਨੂੰ ਲੈ ਕੇ ਕਸਬਾ ਨਵਾਂ ਗਾਉਂ ਵਿੱਚ ਅੱਜ ਦੇਰ ਸ਼ਾਮ ਆਮ ਆਦਮੀ ਪਾਰਟੀ ਦੇ ਸੀਨੀਅਰ ਸਥਾਨਕ ਆਗੂ ਹਜੂਰਾ ਸਿੰਘ ਬਬਲਾ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ। ‘ਆਪ’ ਦੇ ਆਗੂ ਸ੍ਰੀ ਹਜੂਰਾ ਸਿੰਘ ਬਬਲਾ ਸਮੇਤ ਗੁਰਵਿੰਦਰ ਗੋਲਡੀ, ਰਿਸ਼ੂ,ਬਾਵਾ, ਮੇਜਰ ਸਿੰਘ,ਹਰੀ ਸਿੰਘ, ਕੁਲਦੀਪ ਰੁਹੀਲਾ ,ਧਰਮਵੀਰ ਯਾਦਵ ਤੇ ਕਾਲਾ ਸਿੰਘ ਟਾਂਡੀ ਆਦਿ ਨੇ ਦੱਸਿਆ ਕਿ ਬੀਤੇ ਦਿਨੀਂ ਰਾਜਸਥਾਨ ਦੇ ਉਦੈਪੁਰ ਵਿੱਚ ਦਰਜੀ ਕਨੱਈਆ ਲਾਲ ਦੀ ਦਿਨ ਦਿਹਾੜੇ ਕੀਤੀ ਬੇਰਹਿਮੀ ਹੱਤਿਆ ਖ਼ਿਲਾਫ਼ ਅੱਜ ਨਵਾਂ ਗਾਉਂ ਵਿੱਚ ਐੱਸਸੀ ਕਮੇਟੀ ਦਫ਼ਤਰ ਨੇੜੇ ਚੌਕ ਵਿੱਚ ਕਨ੍ਹਈਆ ਲਾਲ ਨੂੰ ਸ਼ਰਧਾਂਜਲੀ ਦਿੱਤੀ ਗਈ। ਉਨ੍ਹਾਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।