ਪੱਤਰ ਪ੍ਰੇਰਕ
ਚੰਡੀਗੜ੍ਹ, 28 ਅਕਤੂਬਰ
ਊਪ-ਕੁਲਪਤੀ ਪ੍ਰੋ. ਰਾਜ ਕੁਮਾਰ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ 6 (ਮਦਰ ਟੈਰੇਸਾ ਹਾਲ) ਵਿਚ ਹਰਬਲ ਅਤੇ ਫਰੂਟ ਗਾਰਡਨ ਦਾ ਉਦਘਾਟਨ ਕੀਤਾ। ਇਸ ਮੌਕੇ ਡੀਨ ਵਿਦਿਆਰਥੀ ਭਲਾਈ (ਲੜਕੇ) ਪ੍ਰੋ. ਐਸ.ਕੇ. ਤੋਮਰ ਅਤੇ ਡੀਨ ਵਿਦਿਆਰਥੀ ਭਲਾਈ (ਲੜਕੀਆਂ) ਪ੍ਰੋ. ਸੁਖਵੀਰ ਕੌਰ ਸਮੇਤ ਹੋਸਟਲਾਂ ਦੇ ਕਈ ਵਾਰਡਨ ਹਾਜ਼ਰ ਸਨ।
ਉਪ-ਕੁਲਪਤੀ ਨੇ ਮਦਰ ਟੈਰੇਸਾ ਹਾਲ ਦੀ ਵਾਰਡਨ ਡਾ. ਮਨੀਸ਼ਾ ਸ਼ਰਮਾ ਵੱਲੋਂ ਇਸ ਹਰਬਲ ਤੇ ਫਰੂਟ ਗਾਰਡਨ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸਲਾਹ ਦਿੱਤੀ ਕਿ ਫਲਾਂ ਵਾਲੇ ਪੌਦੇ ਹੋਸਟਲ ਦੇ ਰਿਸਰਚ ਸਕਾਲਰਾਂ ਨੂੰ ਦੇਖਰੇਖ ਲਈ ਸੰਭਾਲੇ ਜਾਣ। ਇਸ ਮੌਕੇ ਉਪ-ਕੁਲਪਤੀ ਨੇ ਅਸ਼ਵਗੰਧਾ ਦਾ ਪੌਦਾ ਵੀ ਲਗਾਇਆ।