ਪੱਤਰ ਪ੍ਰੇਰਕ
ਚੰਡੀਗੜ੍ਹ, 23 ਜੂਨ
ਪੰਜਾਬ ਯੂਨੀਵਰਸਿਟੀ ਅਥਾਰਿਟੀ ਵੱਲੋਂ ਉਨ੍ਹਾਂ ਰਿਸਰਚ ਸਕਾਲਰਾਂ ਨੂੰ ਤਿੰਨ ਦਿਨਾਂ ਦੇ ਅੰਦਰ-ਅੰਦਰ ਹੋਸਟਲ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਦੇ ਗਾਈਡ ਪੀਯੂ ਨਾਲ ਸਬੰਧਿਤ ਨਹੀਂ ਹਨ। 23 ਦਿਨਾਂ ਤੋਂ ਧਰਨੇ ’ਤੇ ਬੈਠੇ ਰਿਸਰਚ ਸਕਾਲਰਾਂ ਤੇ ਵਿਦਿਆਰਥੀਆਂ ਨੇ ਇਸ ਫੁਰਮਾਨ ਨੂੰ ਡੀਐਸਡਬਲਿਯੂ ਦਾ ਅੜੀਅਲ ਤੇ ਰਿਸਰਚ ਸਕਾਲਰ ਵਿਰੋਧੀ ਵਤੀਰਾ ਗਰਦਾਨਿਆ ਹੈ। ਸਕਾਲਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਪੰਜਾਬ ਯੂਨੀਵਰਸਿਟੀ ਦੇ ਕਿਸੇ ਵੀ ਵਿਭਾਗ ਨਾਲ ਰਜਿਸਟਰਡ ਹਨ ਅਤੇ ਸਾਰੀਆਂ ਫੀਸਾਂ ਪੀਯੂ ਕੋਲ ਜਮ੍ਹਾਂ ਕਰਵਾਉਂਦੇ ਹਨ ਤਾਂ ਫਿਰ ਬਾਹਰੀ ਗਾਈਡ ਵਾਲੀ ਸ਼ਰਤ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਹੋਸਟਲ ਖਾਲੀ ਕਰਵਾਉਣ ਲਈ ਅਥਾਰਿਟੀ ਨੇ ਧੱਕਾ ਕੀਤਾ ਤਾਂ ਉਹ ਵਾਈਸ ਚਾਂਸਲਰ ਦੀ ਰਿਹਾਇਸ਼ ਦੇ ਬਾਹਰ ਸੜਕ ਉੱਤੇ ਰਾਤਾਂ ਕੱਟਣ ਲਈ ਮਜਬੂਰ ਹੋਣਗੇ।