ਪੰਚਕੂਲਾ: ਇੱਥੇ ਹਰਿਆਣਾ ਗੌਰਮਿੰਟ ਪੀਡਬਲਯੂਡੀ ਮਕੈਨੀਕਲ ਵਰਕਰਜ਼ ਯੂਨੀਅਨ ਦਾ ਧਰਨਾ 49ਵੇਂ ਦਿਨ ਵਿੱਚ ਸ਼ਾਮਲ ਹੋ ਗਿਆ। ਧਰਨੇ ਨੂੰ ਅੱਜ ਸਿਰਸਾ ਜ਼ਿਲ੍ਹੇ ਦੇ ਪ੍ਰਧਾਨ ਨਿਰਮਲ ਫ਼ੌਜੀ ਨੇ ਸੰਬੋਧਨ ਕੀਤਾ। ਇਸ ਦੌਰਾਨ ਸੂਬੇ ਦੇ ਸਹਾਇਕ ਜਨਰਲ ਸਕੱਤਰ ਸੰਦੀਪ ਪੂਨੀਆ ਅਤੇ ਪ੍ਰਚਾਰ ਸਕੱਤਰ ਕ੍ਰਿਸ਼ਨ ਕੁਮਾਰ ਨੇ ਵੀ ਸੰਬੋਧਨ ਕੀਤਾ। ਖੇਤਰੀ ਪ੍ਰੈੱਸ ਸਕੱਤਰ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਸਰਕਾਰ ਉਨ੍ਹਾਂ ਨੂੰ ਸਮਾਨ ਕੰਮ ਸਮਾਨ ਤਨਖਾਹ ਦੇਵੇ, 60 ਸਾਲ ਦੀ ਸੇਵਾ ਗਾਰੰਟੀ ਦਿੱਤੀ ਜਾਵੇ, ਪੰਚਾਇਤੀ ਟਿਊਬਵੈੱਲ ਅਪਰੇਟਰਾਂ ਨੂੰ ਈਐੱਸਆਈ ਅਤੇ ਈਪੀਐਫ ਦੀ ਸੁਵਿਧਾ ਦਿੱਤੀ ਜਾਵੇ। -ਪੱਤਰ ਪ੍ਰੇਰਕ