ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 29 ਸਤੰਬਰ
ਮੇਅਰ ਸਰਬਜੀਤ ਕੌਰ ਨੇ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਈ ਨਗਰ ਨਿਗਮ ਵੱਲੋਂ ਪੌਣੇ ਚਾਰ ਕਰੋੜ ਰੁਪਏ ਨਾਲ ਖਰੀਦੇ ਗਏ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਦੌਰਾਨ ਕਮਿਸ਼ਨਰ ਅਨਿੰਦਿਤਾ ਮਿੱਤਰਾ ਅਤੇ ਇਲਾਕਾ ਕੌਂਸਲਰ ਵੀ ਮੌਜੂਦ ਸਨ। ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਅਤੇ ਮਸ਼ੀਨਰੀ ਲਈ ਪ੍ਰਸ਼ਾਸਨ ਤੋਂ ਸਾਢੇ ਸੱਤ ਕਰੋੜ ਰੁਪਏ ਦੀ ਗ੍ਰਾੰਟ ਲਈ ਗਈ ਸੀ। ਇਸ ਵਿੱਚੋਂ 3 ਲੱਖ 80 ਹਜ਼ਾਰ ਰੁਪਏ ਦੀ ਮਸ਼ੀਨਰੀ ਖਰੀਦੀ ਗਈ ਹੈ। ਇਨ੍ਹਾਂ ਵਿੱਚ 9 ਵੱਡੇ ਟਿੱਪਰ ਤੇ ਸੱਤ ਛੋਟੇ ਟਿੱਪਰ ਸ਼ਾਮਲ ਹਨ। ਇਸ ਦੇ ਨਾਲ ਹੀ ਪੰਜ ਜੇਸੀਬੀ ਮਸ਼ੀਨਾਂ ਅਤੇ ਸਫਾਈ ਕਾਰਜਾਂ ਲਈ ਛੋਟੀਆਂ ਸੀਵਰ ਸਕਸ਼ਨ ਮਸ਼ੀਨਾਂ ਖਰੀਦੀਆਂ ਗਈਆਂ ਹਨ।