ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਨਵੰਬਰ
ਇੱਥੋਂ ਦੇ ਸੈਕਟਰ-32 ’ਚ ਸਥਿਤ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚੋਂ ਪਰਸ ਅਤੇ ਮੋਬਾਈਲ ਫੋਨ ਚੋਰੀ ਹੋ ਗਿਆ ਹੈ। ਇਹ ਪਰਸ ਅਤੇ ਮੋਬਾਈਲ ਫੋਨ ਸ਼ੋਭਾਰਾਮ ਵਾਸੀ ਪਿੰਡ ਫੈਦਾਂ ਨਿਜ਼ਾਮਪੁਰ ਦਾ ਸੀ ਜਿਸ ਨੇ ਥਾਣਾ ਸੈਕਟਰ-34 ਦੀ ਪੁਲੀਸ ਨੂੰ ਸ਼ਿਕਾਇਤ ਕੀਤੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਸੈਕਟਰ-32 ਹਸਪਤਾਲ ਵਿੱਚ ਵਾਰਡ ਨੰਬਰ-22 ਦੇ ਬਾਹਰ ਸੁੱਤਾ ਪਿਆ ਸੀ ਜਿੱਥੋਂ ਕੋਈ ਉਸ ਦਾ ਮੋਬਾਈਲ ਫੋਨ ਅਤੇ ਪਰਸ ਚੋਰੀ ਕਰਕੇ ਫ਼ਰਾਰ ਹੋ ਗਿਆ। ਪਰਸ ਵਿੱਚ 6500 ਰੁਪਏ ਸਨ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।