ਪੱਤਰ ਪ੍ਰੇਰਕ
ਲਾਲੜੂ, 29 ਜੁਲਾਈ
ਕੇਂਦਰ ਸਰਕਾਰ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦਿੱਤੇ ਗਏ ਰੇਲ ਰੋਕੋ ਪ੍ਰੋਗਰਾਮ ਦੇ ਚਲਦੇ ਸਥਾਨਕ ਕਿਸਾਨ ਜੱਥੇਬੰਦੀਆਂ ਦੋ ਧੜਿਆਂ ਵਿੱਚ ਵੰਡੀਆਂ ਗਈਆਂ ਹਨ ਜਿਨ੍ਹਾ ਵਿਚੋਂ ਇਕ ਧੜਾ ਰੇਲਵੇ ਲਾਈਨ ਦੱਪਰ ਅਤੇ ਦੂਜਾ ਧੜਾ ਰੇਲਵੇ ਲਾਈਨ ਲਾਲੜੂ ਵਿਖੇ 31 ਜੁਲਾਈ ਨੂੰ ਸਵੇਰੇ 11 ਵਜੇ ਤੋਂ 3 ਵਜੇ ਤੱਕ ਧਰਨਾ ਦਵੇਗਾ। ਜਿਸ ਸਬੰਧੀ ਦੋਵੇਂ ਧੜਿਆਂ ਨੇ ਰੇਲਵੇ ਤੇ ਪੁਲੀਸ ਪ੍ਰਸ਼ਾਸਨ ਨੂੰ ਲਿਖਤੀ ਤੌਰ ’ਤੇ ਸੁੂਚਿਤ ਵੀ ਕਰ ਦਿੱਤਾ ਗਿਆ ਹੈ। ਕਿਸਾਨ ਜੱਥੇਬੰਦੀਆਂ ਅੰਦਰ ਸਥਾਨਕ ਪੱਧਰ ’ਤੇ ਆਪਸੀ ਧੜੇਬੰਦੀ ਨੂੰ ਲੈ ਕੇ ਕਿਸਾਨਾ ਅੰਦਰ ਭੰਬਲਭੁਸਾ ਬਣਿਆ ਹੋਈਆ ਹੈੈ ਜਿਸ ਨਾਲ ਕਿਸਾਨ ਅੰਦੋਲਨ ਵੀ ਕੰਮਜੋਰ ਹੋ ਸਕਦਾ ਹੈ।