ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 4 ਮਈ
ਚੰਡੀਗੜ੍ਹ ਵਿੱਚ ਜਿਥੇ ਅੱਜ ਸਵੇਰੇ ਮੀਂਹ ਪਿਆ ਉਥੇ ਪਟਿਆਲਾ ਵਿੱਚ ਬਾਅਦ ਦੁਪਹਿਰ ਮੀਂਹ ਦੇ ਨਾਲ ਗੜੇ ਵੀ ਪਏ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ। ਉੱਤਰੀ ਭਾਰਤ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਅਪਰੈਲ ਮਹੀਨੇ ਵਿੱਚ ਇਸ ਖਿੱਤੇ ’ਚ ਤਾਪਮਾਨ 45 ਡਿਗਰੀ ਦੇ ਕਰੀਬ ਪੁੱਜ ਚੁੱਕਿਆ ਹੈ। ਤਿੱਖੀ ਧੁੱਪ ਤੇ ਲੂ ਨੇ ਸਾਹ ਸੂਤੇ ਹੋਏ ਹਨ।