ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਮਈ
ਯੂਟੀ ਦੇ ਆਈਜੀ ਓਮਵੀਰ ਸਿੰਘ ਬਿਸ਼ਨੋਈ ਦਾ ਕਾਰਜਕਾਲ ਖਤਮ ਹੋਣ ’ਤੇ ਸਾਲ 2004 ਦੇ ਆਈਪੀਐੱਸ ਅਧਿਕਾਰੀ ਰਾਜ ਕੁਮਾਰ ਸਿੰਘ ਨੂੰ ਚੰਡੀਗੜ੍ਹ ਵਿੱਚ ਤਾਇਨਾਤ ਕਰ ਦਿੱਤਾ ਜਿਨ੍ਹਾਂ ਚੰਡੀਗੜ੍ਹ ਵਿੱਚ ਆਪਣਾ ਅਹੁਦਾ ਸਾਂਭ ਲਿਆ ਹੈ, ਉੱਥੇ ਹੀ ਯੂਟੀ ਪ੍ਰਸ਼ਾਸਨ ਨੇ ਆਈਪੀਐੱਸ ਅਧਿਕਾਰੀ ਓਮਵੀਰ ਸਿੰਘ ਬਿਸ਼ਨੋਈ ਨੂੰ ਰਿਲੀਵ ਕਰ ਦਿੱਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਨੇ 5 ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ। ਇਸ ਵਿੱਚ ਆਈਪੀਐੱਸ ਅਧਿਕਾਰੀ ਰਾਜ ਕੁਮਾਰ ਸਿੰਘ ਨੂੰ ਚੰਡੀਗੜ੍ਹ ਦਾ ਆਈਜੀ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਮਨੀਸ਼ਾ ਚੌਧਰੀ ਨੂੰ ਐੱਸਐੱਸਪੀ ਟਰੈਫਿਕ ਤੇ ਇੰਟੈਲੀਜੈਂਸ, ਮਨੋਜ ਕੁਮਾਰ ਮੀਨਾ ਨੂੰ ਐੱਸਐੱਸਪੀ ਸੁਰੱਖਿਆ, ਹੈੱਡਕੁਆਰਟਰ ਅਤੇ ਕ੍ਰਾਈਮ, ਕੇਤਨ ਬਾਂਸਲ ਨੂੰ ਐੱਸਪੀ ਪੁਲੀਸ ਅਪਰੇਸ਼ਨ, ਈਓਡਬਲਿਊ, ਸਾਈਬਰ ਅਤੇ ਸਹਾਇਕ ਕਮਾਂਡੈਂਟ ਜਨਰਲ ਹੋਮਗਾਰਡ ਲਗਾਇਆ ਗਿਆ ਹੈ ਜਦੋਂਕਿ ਆਈਪੀਐੱਸ ਅਧਿਕਾਰੀ ਸ਼ਰੁਤੀ ਅਰੋੜਾ ਨੂੰ ਐੱਸਪੀ ਸਿਟੀ ਅਤੇ ਕਮਾਂਡੈਂਟ ਆਈਆਰਬੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।