ਪੱਤਰ ਪ੍ਰੇਰਕ
ਰੂਪਨਗਰ, 8 ਫਰਵਰੀ
ਜ਼ਿਲ੍ਹਾ ਲਿਖਾਰੀ ਸਭਾ ਦੀ ਸਾਹਿਤਕ ਇਕੱਤਰਤਾ ਗਾਂਧੀ ਸਕੂਲ ਰੂਪਨਗਰ ਵਿੱਚ ਸਭਾ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਭਿਉਰਾ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੌਰਾਨ ਵਿਸ਼ੇਸ਼ ’ਤੌਰ ’ਤੇ ਆਏ ਪ੍ਰਸਿੱਧ ਨਾਵਲ ‘ਬੋਲ ਮਰਦਾਨਿਆ’ ਦੇ ਲੇਖਕ ਜਸਬੀਰ ਮੰਡ ਨੇ ਕਿਹਾ ਕਿ ਬਾਬੇ ਨੂੰ ਸਮਝਣ ਲਈ ਅਧਿਆਤਮ ਨਜ਼ਰੀਏ ਦੀ ਜ਼ਰੂਰਤ ਹੈ, ਜਿਸ ਨੂੰ ਸਾਹਿਤ ਤੇ ਬਾਣੀ ਦੁਆਰਾ ਹੀ ਜਾਣਿਆ ਜਾ ਸਕਦਾ ਹੈ। ਸੁਰੇਸ਼ ਭਿਉਰਾ ਨੇ ਕਿਹਾ ਕਿ ‘ਬੋਲ ਮਰਦਾਨਿਆ’ ਇੱਕ ਉੱਤਮ ਰਚਨਾ ਹੈ, ਜਿਸ ਰਾਹੀਂ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਦੀ ਸੂਝ ਮਿਲੀਦੀ ਹੈ। ਲੇਖਿਕਾ ਸੂਬਾ ਸੁਰਿੰਦਰ ਕੌਰ ਖਰਲ ਦੀ ਪੁਸਤਕ ‘ਲੁਕਿਆ ਸੱਚ’ ਲੋਕ ਅਰਪਣ ਕੀਤੀ। ਬਲਦੇਵ ਸਿੰਘ ਕੋਰੇ ਨੇ ਕਹਾਣੀ ‘ਪ੍ਰੇਮ ਵਿਆਹ’, ਕਾਮਰੇਡ ਗੁਰਨਾਮ ਸਿੰਘ ਨੇ ਕਿਸਾਨੀ ਅੰਦੋਲਨ ਬਾਰੇ ਲੇਖ ਤੇ ਕੁਲਵਿੰਦਰ ਖੈਰਾਬਾਦ, ਗਿਆਨੀ ਈਸ਼ਰ ਸਿੰਘ, ਸੂਬਾ ਸੁਰਿੰਦਰ ਕੌਰ ਖਰਲ, ਸੁਰਿੰਦਰ ਕੌਰ ਸੈਣੀ, ਰੋਮੀ ਘੜਾਮੇ ਵਾਲੇ, ਆਜ਼ਾਦ ਵਿਸਮਾਦ, ਸੁੱਚਾ ਸਿੰਘ ਅਧਰੇੜਾ, ਗੁਰਨਾਮ ਸਿੰਘ ਬਿਜਲੀ, ਸੁਰਜੀਤ ਸਿੰਘ ਜੀਤ, ਮੋਹਣ ਪਪਰਾਲਾ, ਰਾਹੁਲ ਸ਼ੁਕਲਾ ਨੇ ਕਿਸਾਨੀ ਅੰਦੋਲਨ ਬਾਰੇ ਆਪਣੀਆਂ ਰਚਨਾਵਾਂ ਰਾਹੀਂ ਰੋਸ ਜਤਾਇਆ।