ਪੱਤਰ ਪ੍ਰੇਰਕ
ਲਾਲੜੂ, 6 ਅਕਤੂਬਰ
ਲਾਲੜੂ-ਧਰਮਗੜ੍ਹ ਰੋਡ ’ਤੇ ਵਾਰਡ ਨੰਬਰ-7 ਸਰਦਾਰਪੁਰਾ ਮੁਹੱਲੇ ’ਚ ਪਿਛਲੇ ਇਕ ਮਹੀਨੇ ਤੋਂ ਬਿਜਲੀ ਦੇ ਮੀਟਰਾਂ ਵਾਲਾ ਬਕਸਾ ਟੁੱਟ ਜਾਣ ਦੀ ਖ਼ਬਰ ਪੰਜਾਬੀ ਟ੍ਰਿਬਿਊਨ ਵਲੋਂ ਪ੍ਰਮੁੱਖਤਾ ਨਾਲ ਅੱਜ ਪ੍ਰਕਾਸ਼ਿਤ ਕੀਤੇ ਜਾਣ ਉਪਰੰਤ ਬਿਜਲੀ ਵਿਭਾਗ ਹਰਕਤ ਵਿੱਚ ਆਇਆ ਅਤੇ ਅੱਜ ਸਵੇਰੇ ਹੀ ਬਿਜਲੀ ਕਰਮਚਾਰੀ ਟੁੱਟੇ ਹੋਏ ਬਕਸੇ ਦੀ ਮੁਰੰਮਤ ਕਰਨ ਲਈ ਮੌਕੇ ’ਤੇ ਪੁੱਜ ਗਏ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ 9 ਸਤੰਬਰ ਨੂੰ ਇਕ ਗੱਡੀ ਨੇ ਟੱਕਰ ਮਾਰ ਕੇ ਸੜਕ ਦੇ ਕਿਨਾਰੇ ਲੱਗਾ ਮੀਟਰਾਂ ਵਾਲਾ ਬਕਸਾ ਤੋੜ ਦਿੱਤਾ ਸੀ, ਜਿਸ ਸਬੰਧੀ ਬਿਜਲੀ ਵਿਭਾਗ ਨੂੰ ਲਿਖ਼ਤੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਅੱਜ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਵਿਭਾਗ ਹਰਕਤ ਵਿੱਚ ਆਇਆ ਅਤੇ ਮੀਟਰਾਂ ਵਾਲੇ ਬਕਸੇ ਦੀ ਮੁਰੰਮਤ ਕੀਤੀ ਗਈ।