ਪੱਤਰ ਪ੍ਰੇਰਕ
ਪੰਚਕੂਲਾ, 5 ਦਸੰਬਰ
ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ-20 ਪੰਚਕੂਲਾ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰੀ ਵਿਕਾਸ ਅਥਾਰਟੀ ਹੁੱਡਾ ਅਤੇ ਨਗਰ ਨਿਗਮ ਦੇ ਖ਼ਿਲਾਫ਼ ਸੈਕਟਰ-20 ਦੇ ਕਮਿਊਨਿਟੀ ਸੈਂਟਰ ਦੇ ਬਾਹਰ ਪੰਜ ਦਿਨ ਤੱਕ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਫ਼ੈਸਲਾ ਅੱਜ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਲਿਆ ਗਿਆ। ਇਹ ਧਰਨਾ ਪ੍ਰਦਰਸ਼ਨ 18 ਤੋਂ 22 ਦਸੰਬਰ ਤੱਕ ਚੱਲੇਗਾ। ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਯੋਗਿੰਦਰ ਕਵਾਤੜਾ, ਜਨਰਲ ਸਕੱਤਰ ਅਭਿਨਾਸ਼ ਮਲਿਕ ਅਤੇ ਪ੍ਰਧਾਨ ਕੇ.ਕੇ. ਜਿੰਦਲ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਪੇਡ ਪਾਰਕਿੰਗ ਬੰਦ ਕਰਵਾਉਣ, ਗਰੀਨ ਬੈਲਟ ਨੂੰ ਖਤਮ ਨਾ ਕਰਨਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਸੈਕਟਰ-20 ਵਿੱਚ ਆਸੀਆਨਾ ਫਲੈਟ ਨਾ ਬਣਾਉਣ, ਸੈਕਟਰ-20 ਦਾ ਡਰੇਨ ਸਿਸਟਮ ਠੀਕ ਕਰਵਾਉਣ ਅਤੇ ਅੰਡਰਪਾਸ ਏਰੀਆ ਵੱਡਾ ਕਰਵਾਉਣ ਦੀ ਮੰਗ ਵੀ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਨਹਾਸਮੈਂਟ ਵਜੋਂ ਜ਼ਿਆਦਾ ਲਏ ਪੈਸੇ ਵਾਪਸ ਕੀਤੇ ਜਾਣ, ਰਾਤ ਨੂੰ ਪੁਲੀਸ ਪ੍ਰੈਟਰੋਲਿੰਗ ਸਿਸਟਮ ਦਰੁਸਤ ਕੀਤਾ ਜਾਵੇ ਅਤੇ ਸੈਕਟਰ-20 ਦੇ ਫਾਇਰ ਸਟੇਸ਼ਨ ਦੀ ਗੱਡੀ ਨੂੰ 18 ਮੰਜ਼ਿਲਾਂ ਤੱਕ ਹਾਈਡਰੋਲਿਕ ਸਿਸਟਮ ਨਾਲ ਲੈਸ ਕੀਤਾ ਜਾਵੇ