ਮੁਕੇਸ਼ ਕੁਮਾਰ
ਚੰਡੀਗੜ੍ਹ, 3 ਸਤੰਬਰ
ਇਥੋਂ ਦੇ ਡੱਡੂ ਮਾਜਰਾ ਡੰਪਿੰਗ ਗਰਾਊਂਡ ਕਾਰਨ ਨਰਕ ਭਰੀ ਜ਼ਿੰਦਗੀ ਜੀਅ ਰਹੇ ਡੱਡੂ ਮਾਜਰਾ ਵਾਸੀਆਂ ਨੇ ਚੰਡੀਗੜ੍ਹ ਦੇ ਨਵ-ਨਿਯੁਕਤ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿਖ ਕੇ ਚੰਡੀਗੜ੍ਹ ਦੀ ਤਰਜ਼ ’ਤੇ ਹਵਾ ਸ਼ੁੱਧ ਕਰਨ ਲਈ ਡੱਡੂ ਮਾਜਰਾ ਵਿੱਚ ਵੀ ਏਅਰ ਪਿਊਰੀਫਾਇਰ ਟਾਵਰ ਲਾਉਣ ਦੀ ਮੰਗ ਕੀਤੀ ਹੈ। ਡੱਡੂਮਾਜਰਾ ਡਪਿੰਗ ਗਰਾਊਂਡ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਲਿਖੀ ਗਈ ਚਿੱਠੀ ਵਿੱਚ ਡੰਪਿੰਗ ਗਰਾਊਂਡ ਦੇ ਕੂੜੇ ਕਾਰਨ ਇਲਾਕਾ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਜ਼ਿਕਰ ਕੀਤਾ ਹੈ। ਕਮੇਟੀ ਦੇ ਪ੍ਰਧਾਨ ਦਿਆਲ ਕ੍ਰਿਸ਼ਨ ਨੇ ਚਿੱਠੀ ਵਿੱਚ ਲਿਖਿਆ ਕਿ ਇਥੇ ਡੱਡੂ ਮਾਜਰਾ ਸਥਿਤ ਡੰਪਿੰਗ ਗਰਾਊਂਡ ਲੋਕਾਂ ਲਈ ਇੱਕ ਲਾਇਲਾਜ ਬਿਮਾਰੀ ਦੀ ਤਰ੍ਹਾਂ ਪਿਛਲੇ ਲਮੇਂ ਸਮੇਂ ਤੋਂ ਇੱਕ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਉਨ੍ਹਾਂ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਉਹ ਡੱਡੂ ਮਾਜਰਾ ਦੇ ਕੂੜੇ ਦੇ ਨਬਿੇੜੇ ਲਈ ਨਗਰ ਨਿਗਮ ਵਲੋਂ ਕੀਤੇ ਗਏ ਕਾਗਜ਼ੀ ਉਪਰਾਲਿਆਂ ਦੀ ਜਾਂਚ ਕਰਨ ਤੇ ਇਥੋਂ ਦੇ ਡੰਪਿੰਗ ਗਰਾਊਂਡ ਦਾ ਦੌਰਾ ਕੀਤਾ ਜਾਵੇ।