ਖੇਤਰੀ ਪ੍ਰਤੀਨਿਧੀ
ਚੰਡੀਗੜ੍ਹ, 23 ਸਤੰਬਰ
ਚੰਡੀਗੜ੍ਹ ਦੇ ਵਾਹਨ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਵੱਲੋਂ ਵਾਹਨ ਰਜਿਸਟਰੇਸ਼ਨ ਦੇ ਫੈਂਸੀ ਤੇ ਮਨਪਸੰਦ ਨੰਬਰਾਂ ਦੀ ਕੀਤੀ ਗਈ ਨਿਲਾਮੀ ਤੋਂ ਦੋ ਕਰੋੜ 26 ਲੱਖ ਰੁਪਏ ਦੀ ਕਮਾਈ ਕੀਤੀ। ਨਵੀਂ ਸ਼ੁਰੂ ਹੋ ਰਹੀ ਸੀਰੀਜ ਸੀਐਚ-01 ਸੀ ਡਬਲਯੂ -0001 ਨੰਬਰ 16.50 ਲੱਖ ਰੁਪਏ ਵਿੱਚ ਵਿਕਿਆ, ਇਸੀ ਸੀਰਜ ਦਾ 0009 ਨੰਬਰ 10 ਲੱਖ ਵਿੱਚ, 0008 ਨੰਬਰ 31,5000 ਰੁਪਏ ਅਤੇ 0015 ਨੰਬਰ 27,600 ਵਿੱਚ ਨੀਲਾਮ ਹੋਇਆ। ਆਰਐੱਲਏ ਨੇ ਵਾਹਨ ਰਜਿਸਟ੍ਰੇਸ਼ਨ ਦੇਖ ਫੈਂਸੀ ਦੇ ਮਨਪਸੰਦ ਨੰਬਰਾਂ ਦੀਆਂ ਪਿਛਲੀ ਲੜੀਆਂ ਦੇ ਬਚੇ ਹੋਏ ਅਤੇ ਨਵੀਂ ਸ਼ੁਰੂ ਹੀ ਲੜੀ ਦੇ ਨੰਬਰਾਂ ਦੀ ਨਿਲਾਮੀ ਤੋਂ ਕੁੱਲ 2,26,79,000 ਰੁਪਏ ਦੀ ਕਮਾਈ ਕੀਤੀ।